ਰਨ ਦੇਖਣੀ ਐਬ ਹੈ ਅੰਨਿਆਂ ਨੂੰ ਰੱਬ ਅੱਖੀਆਂ ਦਿੱਤੀਆਂ ਦੇਖਣੇ ਨੂੰ
ਸਭ ਖਲਕ ਦਾ ਦੇਖ ਕੇ ਲਉ ਮੁਜਰਾ ਕਰੋ ਦੀਦ ਇਸ ਜੱਗ ਦੇ ਪੇਖਣੇ ਨੂੰ
ਰਾਉ ਰਾਜਿਆਂ ਸਿਰਾਂ ਦੇ ਦਾਉ ਲਾਏ ਜ਼ਰਾ ਜਾ ਕੇ ਅੱਖੀਆਂ ਸੇਕਣੇ ਨੂੰ
ਸੱਭਾ ਦੀਦ ਮੁਆਫ ਹੈ ਆਸ਼ਕਾਂ ਨੂੰ ਰੱਬ ਨੈਣ ਦਿੱਤੇ ਜੱਗ ਦੇਖਣੇ ਨੂੰ
ਮਹਾਂ ਦੇਵ ਜਹਿਆਂ ਪਾਰੱਬ ਤੀ ਅੱਗੇ ਕਾਮ ਲਿਆਉਂਦਾ ਸੀ ਮੱਥਾ ਟੇਕਣੇ ਨੂੰ
ਅਜ਼ਰਾਈਲ ਹੱਥ ਕਲਮ ਲੈ ਦੇਖਦਾਈ ਤੇਰਾ ਨਾਮ ਇਸ ਜੱਗ ਤੋਂ ਛੇਕਣੇ ਨੂੰ
ਵਾਰਸ ਸ਼ਾਹ ਮੀਆਂ ਰੋਜ਼ ਹਸ਼ਰ ਦੇ ਨੂੰ ਅੱਤ ਸੱਦਏਂ ਗਾ ਲੇਖਾ ਲੇਖਣੇ ਨੂੰ