ਫਕਰ ਸ਼ੇਰ ਦਾ ਆਖਦੇ ਹੈਨ ਬੁਰਕਾ ਭੇਤ ਫਕਰ ਦਾ ਮੂਲ ਨਾ ਖੋਲੀਏ ਨੀ
ਦੁੱਧ ਸਾਫ ਹੈ ਦੇਖਨਾ ਆਸ਼ਕਾਂ ਦਾ ਸ਼ੱਕਰ ਵਿੱਚ ਪਿਆਜ਼ ਨਾ ਘੋਲੀਏ ਨੀ
ਸਰੇ ਖੈਰ ਸੋ ਹੱਸ ਕੇ ਆਣ ਦੀਚੇ ਲਏ ਦੁਆ ਤੇ ਮਿੱਠੜਾ ਬੋਲੀਏ ਨੀ
ਲਏ ਅੱਘ ਚੜ੍ਹਾਇਕੇ ਦੁੱਧ ਪੈਸਾ ਪਰ ਤੋਲ ਥੀਂ ਘਟ ਨਾ ਤੋਲੀਏ ਨੀ
ਬੁਰਾ ਬੋਲ ਨਾ ਰੱਬ ਦੇ ਪੂਰਿਆਂ ਨੂੰ ਨੀ ਬੇਸ਼ਰਮ ਕੁਪੱਤੀਏ ਲੋਲੀਏ ਨੀ
ਮਸਤੀ ਨਾਲ ਫਕੀਰਾਂ ਨੂੰ ਦੈਂ ਗਾਲੀਂ ਵਾਰਸ ਸ਼ਾਹ ਦੋ ਠੋਕ ਮਨੋਲੀਏ ਨੀ