ਜਿਹੜੀਆਂ ਲੈਣ ਉਡਾਰੀਆਂ ਨਾਲ ਬਾਜ਼ਾਂ ਉਹ ਬੁਲਬੁਲਾਂ ਠੀਕ ਮਰੀਂਦੀਆਂ ਨੀ
ਉਹਨਾਂ ਹਰਨੀਆਂ ਦੀ ਉਮਰ ਹੋ ਚੁੱਕੀ ਪਾਣੀ ਸ਼ੇਰ ਦੀ ਜੂਹ ਜੋ ਪੀਂਦੀਆਂ ਨੀ
ਉਹ ਵਾਹਨਾਂ ਜਾਣ ਕਬਾਬ ਹੋਈਆਂ ਜਿੜੀਆਂ ਹੱਈੜੀਆਂ ਨਾਲ ਖਹੀਂਦੀਆਂ ਨੀ
ਇੱਕ ਦਿਨ ਉਹ ਫੇਰਸਨ ਆਣ ਘੋੜੇ ਕੜਾਂ ਜਿਨ੍ਹਾਂ ਦੀਆਂ ਨਿਤ ਸੁਣੀਦੀਆਂ ਨੀ
ਥੋੜੀਆਂ ਕਰਨ ਸੁਹਾਗ ਦੀਆਂ ਉਹ ਆਸਾਂ ਜਿਹੜੀਆਂ ਧਾੜਵੀਆਂ ਨਾਲ ਮੰਗੀਦੀਆਂ ਨੇ
ਜੋਕਾਂ ਇੱਕ ਦਿਨ ਪਕੜ ਨਚੋ ਹੈਨਗੀਆਂ ਅਨਪੁੱਣੇ ਲਹੂ ਨਿਤ ਪੀਂਦੀਆਂ ਨੇ
ਦਿਲ ਲੱਖ ਦੀਚੇ ਕੰਜਰੀ ਨੂੰ ਕਦੀ ਦਿਲੋਂ ਮਹਿਬੂਬ ਨਾ ਥੀਂਦੀਆਂ ਨੇ
ਇੱਕ ਦਿਹੁੰ ਪਕੜੀਆਂ ਜਾਣ ਗੀਆਂ ਹਾਕਮਾ ਥੇ ਪਰਸੇਜ ਜੋ ਨਿਤ ਚੜ੍ਹੀਂਦੀਆਂ ਨੇ
ਇੱਕ ਦਿਨ ਗੜੇ ਵਸਾਇਸਨ ਉਹ ਘਟਾਂ ਹਾਠਾਂ ਜੋੜ ਕੇ ਨਿਤ ਘਰੀਂਦੀਆਂ ਨੇ
ਤੇਰੇ ਲੌਣ ਮੋਢੇ ਸਾਡੇ ਲੌਣ ਨਾੜੇ ਮੁਸ਼ਕਾਂ ਕਿਸੇ ਦੀਆਂ ਅਜ ਬੁਝੀਂਦੀਆਂ ਨੇ