ਕੇਹੀ ਵੈਦਗੀ ਆਨ ਮਚਾਇਆ ਕਿਸ ਵੈਦ ਨੇ ਦੱਸ ਪੜ੍ਹਾਇਆ ਹੈਂ
ਵਾਂਗ ਚੌਧਰੀ ਆਨ ਕੇ ਪੈਂਚ ਬਨਿਉਂ ਕਿਸ ਚਿੱਠੀਆਂ ਘਲ ਸਦਾਇਆ ਹੈਂ
ਸੇਲ੍ਹੀ ਟੋਪੀਆਂ ਪਹਿਨ ਲੰਗੂਰ ਵਾਂਗੂੰ ਤੂੰ ਤੇ ਸ਼ਾਹ ਭੋਲੂ ਬਣ ਆਇਆ ਹੈ
ਵੱਡੇ ਦਜ਼ੇ ਤੇ ਫਨ ਫਰੇਬ ਫੜਿਉਂ ਔਵੇਂ ਕੰਨ ਪੜਾ ਗਵਾਇਆ ਹੈਂ
ਨਾ ਤੂੰ ਜੱਟ ਰਹਿਉਂ ਨਾ ਤੂੰ ਫਕੀਰ ਹੋਇਉ ਐਵੇਂ ਮੁੰਨ ਕੇ ਘੋਨ ਕਰਾਇਆ ਹੈਂ
ਨਾ ਜਮਿਉਂ ਨਾ ਕਿਸੇ ਮਤ ਦਿੱਤੀ ਮਰ ਪਿਟ ਕੇ ਕਿਸੇ ਅਲਾਹਿਆ ਹੈਂ
ਬੁਰੇ ਦੇਹਾਂ ਦੀਆਂ ਫੇਰੀਆਂ ਏਹ ਹੈਨੀ ਅੱਜ ਰੱਬ ਨੇ ਇੱਕ ਕੁਟਾਇਆ ਹੈਂ
ਵਾਰਸ ਸ਼ਾਹ ਕਰ ਬੰਦਗੀ ਰੱਬ ਦੀ ਤੂੰ ਜਿਸ ਵਾਸਤੇ ਰੱਬ ਬਣਾਇਆ ਹੈਂ