ਜਦੋਂ ਤੀਕ ਜ਼ਮੀਂ ਅਸਮਾਨ ਕਾਇਮ ਤਦਾਂ ਤੀਕ ਇਹ ਵਾਹ ਵਹਿਣ ਗੇ ਨੀ
ਸੱਭਾ ਕਿਬਰ ਹੰਕਾਰ ਗੁਮਾਨ ਲੱਗੇ ਆਪ ਵਿੱਚ ਇਹ ਅੰਤ ਨੂੰ ਢੈਣ ਗੇ ਨੀ
ਇਸਰਾਫੀਲ ਜਾਂ ਸੂਰ ਕਰਨਾ ਫੂਕੇ ਜਦੋਂ ਜ਼ਮੀਂ ਅਸਮਾਨ ਸਭ ਢੈਣ ਗੇ ਨੀ
ਕੁਰਸੀ ਅਰਸ਼ੀ ਤੇ ਲੌਹ ਕਲਮ ਜੰਨਤ ਰੂਹ ਦੋਜ਼ਖਾਂ ਸਤ ਇਹ ਰਹਿਣ ਗੇ ਨੀ
ਕੁਰਆ ਸੁਟ ਕੇ ਪਸ਼ਨ ਮੈਂ ਲਾਵਨਾ ਹਾਂ ਦੱਸਾਂ ਉਹਨਾਂ ਜੋ ਉੱਠ ਕੇ ਬਹਿਣਗੇ ਨੀ
ਨਾਲੇ ਪੱਤਰੀ ਫੋਲ ਕੇ ਫਾਲ ਘੱਤਾਂ ਵਾਰਸ ਸ਼ਾਹ ਹੋਰੀਂ ਸੱਚ ਕਹਿਣਗੇ ਨੀ