ਭਲਾ ਦੱਸ ਖਾਂ ਜੋਗੀਆ ਚੋਰ ਸਾਡਾ ਹੁਣ ਕਿਹੜੀ ਤਰਫ ਨੂੰ ਉੱਠ ਗਿਆ
ਵੇਖਾਂ ਆਪ ਹੁਣ ਕਿਹੜੀ ਤਰਫ ਫਿਰਦਾ ਅਤੇ ਮੁਝ ਜ਼ਰੀਬ ਨੂੰ ਕੁਠ ਗਿਆ
ਰੁਠੇ ਆਦਮੀ ਘਰਾਂ ਵਿੱਚ ਆ ਮਿਲਦੇ ਗੱਲ ਸਮਝ ਜਾ ਬੱਧੜੀ ਮੁਠ ਗਿਆ
ਘਰੇ ਵਿੱਚ ਪੌਂਦਾ ਗੁਣਾ ਸੱਜਣਾਂ ਦਾ ਯਾਰ ਹੋਰ ਨਾਹੀਂ ਕਿਤੇ ਗੁਠ ਗਿਆ
ਘਰ ਯਾਰ ਤੇ ਢੂੰਡਦੀ ਫਿਰੇਂ ਬਾਹਰ ਕਦੇ ਮਹਿਲ ਨਾ ਮਾੜੀਆਂ ਉੱਠ ਗਿਆ
ਸਾਨੂੰ ਸਬਰ ਕਰਾਰ ਤੇ ਚੈਨ ਨਾਹੀਂ ਵਾਰਸ ਸ਼ਾਹ ਜਦੋਕਨਾ ਉੱਠ ਗਿਆ