ਅੱਖੀਂ ਸਾਮਣੇ ਚੋਰ ਜੇ ਆਇ ਭਾਸਨ ਕਿਉਂ ਦੁਖ ਵਿੱਚ ਆਪ ਨੂੰ ਗਾਲ਼ੀਏ ਵੇ
ਮੀਆਂ ਜੋਗੀਆ ਝੂਠੀਆਂ ਇਹ ਗੱਲਾਂ ਘਰ ਹੋਣ ਤਾਂ ਕਾਸ ਨੂੰ ਭਾਲੀਏ ਵੇ
ਅੱਗ ਬੁਝੀ ਨੂੰ ਧੀਰੀਆਂ ਲਖ ਦੀਚਨ ਬਿਨਾ ਫੂਕ ਮਾਰੇ ਨਾ ਬਾਲੀਏ ਵੇ
ਹੀਰ ਦੇਖ ਕੇ ਤੁਰਤ ਪਛਾਨ ਲੀਤਾ ਹੱਸ ਆਖਦੀ ਬਾਤ ਸੰਭਾਲੀਏ ਵੇ
ਸਹਿਤੀ ਪਾਸ ਨਾ ਦੇਵਨਾ ਭੇਤ ਮੂਲੇ ਸ਼ੇਰ ਪਾਸ ਨਾ ਬੱਕਰੀ ਪਾਲੀਏ ਵੇ
ਦੇਖ ਮਾਲ ਚੁਰਾਇਕੇ ਪਿਆ ਮੁੱਕਰ ਰਾਹ ਜਾਂਦੜਾ ਕੋਈ ਨਾ ਭਾਲੀਏ ਵੇ
ਵਾਰਸ ਸ਼ਾਹ ਮਲਖਾਇਨਾ ਮਾਲ ਲੱਧਾ ਚਲੋ ਕੁੱਜੀਆਂ ਬਦਰ ਪਵਾਲੀਏ ਵੇ