ਸਹਿਤੀ ਸਮਝਿਆ ਇਹ ਰਲ ਗਏ ਦੋਵੇਂ ਲਈਆਂ ਘੁਟ ਫਕੀਰ ਬਲਾਈਆਂ ਨੀ
ਇਹ ਦੇਖ ਫਕੀਰ ਨਿਹਾਲ ਹੋਈ ਜੜੀਆਂ ਏਸ ਨੇ ਘੇਲ ਪਵਾਈਆਂ ਨੀ
ਸਹਿਤੀ ਆਖਦੀ ਮਜ਼ਜ਼ ਖਪਾ ਨਾਹੀਂ ਨੀ ਮੈਂ ਤੇਰੀਆਂ ਲਿਆਂ ਬਲਾਈਆਂ ਨੀ
ਮਤਾਂ ਘਤ ਜੁਗ ਧੂੜ ਤੇ ਕਰੂ ਕਮਲੀ ਕਲ੍ਹਾਂ ਏਸ ਦੇ ਨਾਲ ਕੀ ਲਾਈਆਂ ਨੀ
ਆਟਾ ਖ਼ੈਰ ਨਾ ਭਿਤਿਆ ਲਏ ਦਾਣੇ ਕਿੱਥੋਂ ਕੱਢੀਏ ਦੁੱਧ ਮਲਾਈਆਂ ਨੀ
ਡਰਨ ਆਂਵਦਾ ਭੂਤਨੇ ਵਾਂਗ ਇਸ ਥੋਂ ਕਿਸੇ ਥਾਂਉਂ ਦੀਆਂ ਇਹ ਬਲਾਈਆਂ ਨੀ
ਖੈਰ ਘਿਨ ਕੇ ਜਾ ਫਰਫੇਜੀਆ ਵੇ ਅੱਤਾਂ ਰਾਵਲਾ ਕੇਹੀਆਂ ਚਾਈਆਂ ਨੀ
ਫਿਰੇਂ ਬਹੁਤ ਪਖੰਡ ਖਿਲਾਰਦਾ ਤੂੰ ਏਥੇ ਕਈ ਵਲੱਲੀਆਂ ਪਾਈਆਂ ਨੀ
ਵਾਰਸ ਸ਼ਾਹ ਗਰੀਬ ਦੀ ਅਕਲ ਘੁੱਥੀ ਇਹ ਪੱਟੀਆਂ ਇਸ਼ਕ ਪੜ੍ਹਾਈਆਂ ਨੀ