ਝਾਟਾ ਖੋਹ ਕੇ ਮੀਢੀਆਂ ਪੁਟ ਕਢੂੰ ਗੁੱਤੋਂ ਪਕੜ ਕੇ ਦਿਊਂ ਵਲਾਵੜਾ ਨੀ
ਜੇ ਤਾਂ ਪਿੰਡ ਦਾ ਖੌਫ ਦਿਖਾਵਨੀ ਹੈਂ ਲਿਖਾਂ ਪਸ਼ਮ ਤੇ ਇਹ ਗਰਾਂਵੜਾ ਨੀ
ਤੇਰਾ ਅਸਾਂ ਦੇ ਨਾਲ ਮੁਦਪੱੜਾ ਹੈ ਨਹੀਂ ਹੋਵਨਾ ਸਹਿਜ ਮਲਾਵੜਾ ਨੀ
ਲਤ ਮਰਿ ਕੇ ਛੜੂੰ ਗਾ ਚਾਇ ਗੁੰਬੜ ਕਢ ਆਈ ਹੈ ਢਿਡ ਜਿਉ ਤਾਵੜਾ ਨੀ
ਸਣੇ ਕਵਾਰ ਦੇ ਮਾਰ ਕੇ ਮਿਝ ਕਢੂੰ ਚੁਤੜ ਘੜੂੰ ਗਾ ਨਾਲ ਫਹਾਵੜਾ ਨੀ
ਹੱਥ ਲਗਏ ਤਾਂ ਸੁਟੂੰ ਚੀਰ ਰੰਨੇ ਕਢ ਲਊਂਗਾ ਸਾਰੀਆਂ ਕਾਵੜਾਂ ਨੀ
ਤੁਸੀਂ ਤਰੈ ਘੁਲਹਾਟਨਾਂ ਹੋ ਜਾਂਦਾ ਹਾਂ ਕੱਢਾ ਦੋਹਾਂ ਦਾ ਪੋਸਤਿਆਵੜਾ ਨੀ
ਵਾਰਸ ਸ਼ਾਹ ਦੇ ਮੋਢਿਆਂ ਚੜ੍ਹੀ ਹੈਂ ਤੂੰ ਨਿਕਲ ਜਾਣਗੀਆਂ ਜਵਾਨੀਆਂ ਦੀਆਂ ਚਾਵੜਾਂ ਨੀ