ਜੋ ਕੋ ਜੰਮਿਆ ਮਰੇਗਾ ਸਭ ਕੋਈ ਘੜ੍ਹਿਆ ਭਜਸੀ ਵਾਹ ਸਭ ਵਹਿਣਗੇ ਵੇ
ਮੀਰ ਪੀਰ ਵਲੀ ਜ਼ੌਸ ਜਾਸਨ ਇਹ ਸਭ ਪਸਾਰੜੇ ਢਹਿਣਗੇ ਵੇ
ਜਦੋਂ ਰੱਬ ਆਮਾਲ ਦੀ ਖਬਰ ਪੁੱਛੇ ਹਥ ਪੈਰ ਗਵਾਹੀਆਂ ਕਹਿਣਗੇ ਵੇ
ਭੰਨੇ ਠੂਠੇ ਤੋਂ ਐਡ ਵਧਾ ਕੀਤੋ ਬੁਰਾ ਤੁਧ ਨੂੰ ਲੋਕ ਸਬ ਕਹਿਣਗੇ ਵੇ
ਜੀਭ ਬੁਰਾ ਬੋਲੇਸਿਆ ਰਾਵਲਾ ਵੇ ਹਡ ਪੈਰ ਸਜ਼ਾਈਟਾਂ ਲੈਣਗੇ ਵੇ
ਕੁਲ ਚੀਜ਼ ਫਨਾ ਹੋ ਖਾਕ ਰਲਸੀ ਸਾਬਤ ਵਲੀ ਅੱਲਾ ਦੇ ਰਹਿਣਗੇ ਵੇ
ਠੂਠਾ ਨਾਲ ਤਕਦੀਰ ਦੇ ਭਜ ਪਿਆ ਵਾਰਸ ਸ਼ਾਹ ਹੋਰੀਂ ਤੈਨੂੰ ਕਹਿਣਗੇ ਵੇ