ਇੱਕੇ ਮਰਾਂਗੀ ਮੈਂ ਇੱਕੇ ਏਸ ਮਾਰਾਂ ਇੱਕੇ ਭਾਬੀਏ ਤੁਧ ਮਰਾਇਸ਼ਾਂ ਨੀ
ਰੋਵਾਂ ਮਾਰ ਭੁੱਬਾਂ ਭਾਈ ਆਵਦੇ ਬੇ ਤੈਨੂੰ ਖਾਹ ਮਖਾਹ ਕੁਟਾਇਸਾਂ ਨੀ
ਚਾਕ ਲੀਕ ਲਾਈ ਤੈਨੂੰ ਮਿਲੇ ਭਾਬੀ ਗੱਲਾਂ ਪਿਛਲੀਆਂ ਕੱਢ ਸੁਣਾਇਸਾਂ ਨੀ
ਇੱਕੇ ਮਾਰਏਂ ਤੂੰ ਇੱਕੇ ਹੇਠ ਜੋਗੀ ਇਹੋ ਘਗਰਰੀ ਚਾ ਵਛਾਇਸਾਂ ਨੀ
ਸੀਤਾ ਦਹਸਰੇ ਨਾਲ ਜੋ ਗਾਹ ਕੀਤਾ ਕੋਈ ਵੱਡਾ ਕਮੰਦ ਪਵਾਇਸਾਂ ਨੀ
ਰੰਨ ਤਾ ਨਹੀਂ ਜੇ ਘਰੋਂ ਕਢਾ ਤੈਨੂੰ ਮੈਂ ਬਲੋਚ ਹੰਢਾਇਸਾਂ ਨੀ
ਸਿਰ ਏਸ ਦਾ ਵਢ ਕੇ ਅਤੇ ਤੇਰਾ ਏਸ ਠੂਠੇ ਦੇ ਨਾਲ ਰਲਾਇਸਾਂ ਨੀ
ਰਖ ਹੀਰੇ ਤੂੰ ਏਤਨੀ ਜਮ੍ਹਾਂ ਖਾਤਰ ਤੇਰੀ ਰਾਤ ਨੂੰ ਭੰਗ ਝੜਾਇਸ਼ਾਂ ਨੀ
ਕੁਟਾਇਸਾਂ ਅਤੇ ਮਰਾਇਸਾਂ ਨੀ ਗੁੱਤੋਂ ਧਰੂਹ ਕੇ ਘਰੋਂ ਕਢਾਇਸਾਂ ਨੀ
ਵਾਰਸ ਸ਼ਾਹ ਕੋਲੋਂ ਬਨ੍ਹਾ ਟੰਗਾਂਇਸਾਂ ਨੀ ਤੇਰੇ ਸਭ ਚੂਰ ਕਰਾਇਸਾਂ ਨੀ