ਸਹਿਤੀ ਨਾਲ ਲੌਂਡੀ ਹਥੀਂ ਪਕੜ ਮੋਲ੍ਹੇ ਜੈਂਦੇ ਨਾਲ ਛੜੇਂਦੀਆਂ ਚਾਵਲੇ ਨੀ
ਗਿਰਦ ਆ ਭੰਵੀਆਂ ਵਾਂਗ ਜੋਗਣਾਂ ਦੇ ਤਾਉ ਘਤਿਉ ਨੇ ਓਸ ਰਾਵਲੇ ਨੂੰ
ਖਪਰ ਸੇਲ੍ਹੀਆਂ ਤੋੜ ਕੇ ਗੁਥ ਹੋਈਆਂ ਢਾਹ ਲਿਉ ਨੇ ਲਡ ਸੋਹਣੇ ਸਾਂਵਲੇ ਨੂੰ
ਅੰਦਰ ਹੀਰ ਨੂੰ ਵਾੜ ਕੇ ਮਾਰ ਕੁੰਡਾ ਬਾਹਰ ਕੁਟਿਉ ਨੇ ਬਾਵਲੇ ਨੂੰ
ਘੜੀ ਘੜੀ ਵਲਾਇ ਕੇ ਵਾਰ ਕੀਤਾ ਓਹਨਾਂ ਟਕਿਆ ਸੀ ਏਸ ਲਾਵਲੇ ਨੂੰ
ਵਾਰਸ ਸ਼ਾਹ ਮੀਆਂ ਨਾਲ ਮੋਲ੍ਹਿਆਂ ਦੇ ਠੰਡਾ ਕੀਤੋ ਲੇ ਓਸ ਉਤਾਵਲੇ ਨੂੰ