ਦੋਵੇਂ ਮਾਰ ਸਵਾਰੀਆਂ ਰਾਵਲੇ ਨੇ ਪੰਜ ਸਤ ਫਾਹੁੜੀਆਂ ਲਾਈਆਂ ਸੂ
ਗੱਲ੍ਹਾ ਪੁਟ ਕੇ ਚੋਲੀਆਂ ਕਰੇ ਲੀਰਾਂ ਹਿੱਕਾਂ ਭੰਨ ਕੇ ਲਾਲ ਕਰਾਈਆਂ ਸੂ
ਨਾਲੇ ਤੋੜ ਝੰਝੋੜ ਕੇ ਪਕੜ ਗੁੱਤੋਂ ਦੋਵੇਂ ਵਿਹੜੇ ਦੇ ਵਿੱਚ ਭਵਾਈਆਂ ਸੂ
ਖੋਹ ਚੁੰਡੀਆਂ ਗੱਲ੍ਹਾ ਤੇ ਮਾਰ ਹੁੰਝਾਂ ਦੋ ਦੋ ਧੌਣ ਤੇ ਮੁਢ ਟਿਕਾਈਆਂ ਸੂ
ਜੇਹਾ ਰਿਛ ਕਲੰਦਰਾਂ ਘੋਲ ਪੌਂਦਾ ਸੋਟੇ ਚੁਤੜੀਂ ਲਾ ਨਚਾਈਆਂ ਸੂ
ਗਿੱਟੇ ਲਕ ਠਕੋਰ ਕੇ ਪਕੜ ਤ੍ਰਿਗੋਂ ਦੋਵੇਂ ਬਾਂਦਰੀ ਵਾਂਗ ਟਪਾਈਆਂ ਸੂ
ਜੋਗੀ ਵਾਸਤੇ ਰੱਬ ਦੇ ਬਸ ਕਰ ਜਾ ਹੀਰ ਅੰਦਰੋਂ ਆਖ ਛੁਡਾਈਆਂ ਸੂ