ਹੀਰ ਚੁਪ ਬੈਠੀ ਅਸੀਂ ਕੁਟ ਕੱਢੇ ਸਾਡਾ ਵਾਹ ਪਿਆ ਨਾਲ ਡੌਰਿਆਂ ਦੇ
ਉਹ ਵੇਲੜਾ ਹੱਥ ਨਾ ਆਂਵਦਾ ਹੈ ਲੋਕ ਦੇ ਰਹੇ ਲਖ ਢੰਡੋਰਿਆਂ ਦੇ
ਇੱਕ ਰੰਨ ਗਈ ਦੂਆ ਵਨ ਗਿਆ ਲੋਕ ਸਾੜਦੇ ਨਾਲ ਨਹੋਰਿਆਂ ਦੇ
ਨਿਉਂਹ ਰਾਚਿਆਂ ਤੇ ਰੰਨਾਂ ਡਾਢੀਆਂ ਦੇ ਕੀਕੂੰ ਹੱਥ ਆਵਨ ਨਾਲ ਜ਼ੋਰਿਆਂ ਦੇ
ਅਸਾਂ ਮੰਗਿਆ ਉਨ੍ਹਾਂ ਨਾਂ ਖੈਰ ਕੀਤਾ ਮੈਨੂੰ ਮਾਰਿਆ ਨਾਲ ਫਹੌੜਿਆਂ ਦੇ