ਕਰਾਮਾਤ ਲਖਾਇ ਕੇ ਸ਼ਹਿਰ ਫੂਕਾਂ ਜੜ ਖੇੜਿਆਂ ਦੀ ਮੁੱਢੋਂ ਪੁੱਟ ਸੁੱਟਾਂ
ਫੌਜੀਰ ਨਾਹੀਂ ਪਕੜ ਕਵਾਰੜੀ ਨੂੰ ਹੱਥ ਪੈਰ ਤੇ ਨਕ ਕੰਨ ਕੱਟ ਸੁੱਟਾਂ
ਅਲਮ ਤਰ ਕੈਫ ਬਦੂਹ ਕਹਾਰ ਪੜ੍ਹ ਕੇ ਨਏ ਵਹਿੰਦੀਆਂ ਪਲਕ ਵਿੱਚ ਅੱਟ ਸੁਟਾਂ
ਸਹਿਤੀ ਹੱਥ ਆਵੇ ਪਕੜ ਚੂੜੀਆਂ ਥੋਂ ਵਾਂਗ ਟਾਟ ਦੀ ਤਪੜੀ ਛੱਟ ਸੁਟਾਂ
ਪੰਜ ਪੀਰ ਜੇ ਬਾਹੁੜਨ ਆਨ ਮੈਨੂੰ ਦੁਖ ਦਰਦ ਕਜ਼ੀੜੇ ਕੱਟ ਸੱਟਾਂ
ਹੁਕਮ ਰੱਬ ਦੇ ਨਾਲ ਮੈਂ ਕਾਲ ਜੀਭਾ ਮਗਰ ਲੱਗ ਕੇ ਦੂਤ ਨੂੰ ਚੱਟ ਸੁੱਟਾਂ
ਜਟ ਵਟ ਤੇ ਪਟ ਤੇ ਫਟ ਬੱਧੇ ਵਰ ਦੇਣ ਸਿਆਣਿਆਂ ਸੱਤ ਸੁਟਾਂ
ਵਟ ਸਟ ਤੇ ਪਟ ਤੇ ਫਟ ਬੱਧੇ ਵਰ ਦੇਣ ਸਿਆਣਿਆਂ ਸੱਤ ਸੁਟਾਂ
ਵਾਰਸ ਸ਼ਾਹ ਮਾਅਸ਼ੂਕ ਜੇ ਮਿਲੇ ਖਿਲਵਤ ਸਭ ਜਿਉ ਦੇ ਦੁਖ ਉੱਲਟ ਸੁੱਟਾਂ