ਦਿਲ ਫਿਕਰ ਨੇ ਘਿਰਿਆ ਬੰਦ ਹੋਇਆ ਰਾਂਝਾ ਜਿਉ ਜ਼ੋਤੇ ਲਖ ਖਾਇ ਬੈਠਾ
ਸੱਥੋਂ ਹੂੰਝ ਧੂਆਂ ਸਿਰ ਚਾ ਟੁਰਿਆ ਕਾਲੇ ਬਾਜ਼ ਵਹੀਰ ਮਚਾਇ ਬੈਠਾ
ਅਖੀਂ ਮੀਟ ਕੇ ਰੱਬ ਧਿਆਨ ਧਰ ਕੇ ਚਾਰੋਂ ਤਰਫ ਹੈ ਧੂੰਨੜਾ ਲਾਇ ਬੈਠਾ
ਵਟ ਮਾਰ ਕੇ ਚਾਰੋਂ ਹੀ ਤਰਫ ਉੱਚੀ ਉੱਥੇ ਵਲਗਣਾਂ ਖੂਬ ਬਣਾਇ ਬੈਠਾ
ਅਸਾਂ ਕੱਚ ਕੀਤਾ ਰੱਬ ਸਚ ਕਰਸੀ ਇਹ ਆਖ ਕੇ ਵੇਲ ਜਗਾਇ ਬੈਠਾ
ਭੜਕੀ ਅੱਗ ਜਾਂ ਤਾਵਨੀ ਤਾ ਕੀਤਾ ਇਸ਼ਕ ਮੁਸ਼ਕ ਵਸਾਰ ਕੇ ਜਾਇ ਬੈਠਾ
ਵਿੱਚ ਸੰਘਣੀ ਛਾਉਂ ਦੇ ਘਤ ਭੂਰਾ ਵਾਂਗ ਅਹਿਦੀਆਂ ਢਾਸਣਾ ਲਾਇ ਬੈਠਾ
ਵਾਰਸ ਸ਼ਾਹ ਇਸ ਵਕਤ ਨੂੰ ਝੂਰਦਾ ਈ ਜਿਸ ਵੇਲੜੇ ਅੱਖੀਆਂ ਲਾਇ ਬੈਠਾ