ਰੋਜ਼ ਜੁਮਾਂ ਯਦੇ ਤ੍ਰਿੰਜਨਾਂ ਧੂੜ ਘੱਤੀ ਤੁਰ ਨਿਕਲੇ ਕਟਕ ਅਰਬੇਲੀਆਂ ਦੇ
ਜਿਵੇਂ ਕੂੰਜਾਂ ਦੀ ਡਾਰ ਆ ਲਹੇ ਬਾਗੀਂ ਫਿਰਨ ਘੋਰੜੇ ਅਰਥ ਮਹੇਲੀਆਂ ਦੇ
ਵਾਂਗ ਸ਼ਾਹ ਪਰੀਆਂ ਛਨਾਂ ਛਨ ਛਣਕਨ ਵੱਡੇ ਤ੍ਰਿੰਜਨਾ ਨਾਲ ਸਹੇਲੀਆਂ ਦੇ
ਧਮਕਾਰ ਪੈ ਗਈ ਤੇ ਧਰਤ ਕੰਬੀ ਛੁੱਟੇ ਪਾਸਨੇ ਗਰੱਬ ਗਹੇਲੀਆਂ ਦੇ
ਦੇਖ ਜੋਗੀ ਦਾ ਥਾਂਉਂ ਵਿੱਚ ਆ ਵੜੀਆਂ ਮਹਿਕਾਰ ਪੈ ਗਏ ਚੰਬੇਲੀਆਂ ਦੇ
ਵਾਰਸ ਸ਼ਾਹ ਅਸ਼ਨਾਕ ਜਿਉਂ ਢੂੰਡ ਲੈਂਦੇ ਇਤਰ ਵਾਸਤੇ ਹਟ ਫੁਲੇਲੀਆਂ ਦੇ