ਧੂੰਆਂ ਫੋਲ ਕੇ ਰੋਲ ਕੇ ਸਟ ਖੱਪਰ ਤੋੜ ਸੇਲ੍ਹੀਆਂ ਭੰਗ ਖਲਾਰੀਆ ਨੇ
ਡੰਡਾ ਕੂੰਡਾ ਭੰਗ ਅਫੀਮ ਕੋਹੀ ਫੋਲ ਫਾਲ ਕੇ ਪੱਟੀਆਂ ਡਾਰੀਆਂ ਨੇ
ਧੂੰਆਂ ਸਵਾਰ ਖਲਾਰ ਕੇ ਭੰਨ ਹੁੱਕਾ ਗਾਹ ਘੱਤ ਕੇ ਲੁੱਡੀਆਂ ਮਾਰੀਆਂ ਨੇ
ਸਾਫਾ ਸਿੰਗਲੀ ਚਿਮਟਾ ਭੰਗ ਕੱਕੜ ਨਾਦ ਸਿਮਰਨਾ ਧੂਪ ਖਲਾਰੀਆਂ ਨੇ
ਜੇਹਾ ਹੂੰਝ ਬੁਹਾਰ ਤੇ ਫੋਲ ਕੂੜਾ ਬਾਹਰ ਸੁੱਟੀਆਂ ਕੱਢ ਪਸਾਰੀਆ ਨੇ
ਕਰਨ ਹੇਲੋ ਬੁਹਾਰ ਮਾਰ ਬੁਹਗਾਂ ਦੇਣ ਧੀਰੀਆਂ ਤੇ ਖਿੱਲੀ ਮਾਰਿਆ ਨੇ
ਵਾਰਸ ਸ਼ਾਹ ਜਿਉਂ ਦਲਾਂ ਪੰਜਾਬ ਲੁੱਟੀ ਤਿਵੇਂ ਜੋਗੀ ਲੁੱਟ ਉਜਾੜਿਆ ਨੇ