ਕੁੜੀਏ ਦੇਖ ਰੰਝੇਟੜੇ ਕੱਚ ਕੀਤਾ ਖੋਲ ਜਿਊ ਦਾ ਭੇਤ ਪਸਾਰਿਉ ਨੇ
ਮਨਸੂਰ ਨੇ ਇਸ਼ਕ ਦਾ ਭੇਤ ਦਿੱਤਾ ਓਸ ਨੂੰ ਤੁਰਤ ਸੂਲੀ ਚਾੜ੍ਹਿਉ ਨ
ਰਸਮ ਇਸ਼ਕ ਦੇ ਮੁਲਕ ਦੀ ਚੁਪ ਰਹਿਣਾ ਮੂੰਹੋਂ ਬੋਲਿਆ ਸੂ ਉਹਨੂੰ ਮਾਰਿਉ ਨੇ
ਤੋਤਾ ਬੋਲ ਕੇ ਪਿੰਜਰੇ ਕੈਦ ਹੋਇਆ ਐਵੇਂ ਬੋਲਨੋ ਅਗਨ ਸੰਘਾਰਿਉ ਨੇ
ਯੂਸਫ ਬੋਲ ਕੇ ਬਾਪ ਥੇਂ ਖਾਬ ਦੱਸੀ ਓਸਨੂੰ ਖੂਹ ਦੇ ਵਿੱਚ ਉਤਾਰਿਉ ਨੇ
ਵਾਰਸ ਸ਼ਾਹ ਕਾਰੂਨ ਨੂੰ ਸਣੇ ਦੌਲਤ ਹੇਠ ਜ਼ਮੀਂ ਦੇ ਚਾ ਨਿਘਾਰਿਉ ਨੇ