ਹੀਰ ਆਨ ਜਨਾਬ ਵਿੱਚ ਅਰਜ਼ ਕੀਤਾ ਨਿਆਜ਼ਮੰਦ ਹਾਂ ਭਖਸ਼ ਮਰਜ਼ੋਲੀਆਂ ਨੀ
ਕੀਤੀ ਸਭ ਤਕਸੀਰ ਸੋ ਬਖਸ਼ ਮੈਨੂੰ ਜੋ ਕੁਛ ਆਖਸੈ ਮੈਂ ਤੇਰੀ ਗੋਲੀਆਂ ਨੀ
ਸਾਨੂੰ ਬਖਸ਼ ਗੁਨਾਹ ਤਕਸੀਰ ਸਾਰੀ ਜੋ ਕੁੱਝ ਲੜਦਿਆਂ ਤੁਧ ਨੂੰ ਬੋਲੀਆਂ ਨੀ
ਅੱਛੀ ਪੀੜ ਵੰਡਾਵੜੀ ਭੈਣ ਮੇਰੀ ਤੈਥੋਂ ਵਾਰ ਘੱਤੀ ਘੋਲ ਘੋਲੀਆਂ ਨੀ
ਮੇਰਾ ਕੰਮ ਕਰ ਮੁੱਲ ਲੈ ਬਾਝ ਦਮਾਂ ਦੋਨਾ ਬੋਲ ਲਏ ਜੋ ਕੁੱਝ ਬੋਲੀਆਂ ਨੀ
ਘਕ ਬਾਰ ਤੇ ਮਾਲ ਜ਼ਰ ਹੁਕਮ ਤੇਰਾ ਸਭੇ ਤੇਰੀਆਂ ਢਾਂਡੀਆਂ ਖੋਲੀਆਂ ਨੀ
ਮੇਰਾ ਯਾਰ ਆਇਆ ਚੱਲ ਦੇਖ ਆਈਏ ਪਈ ਮਾਰਦੀ ਸਏਂ ਨਿਤ ਬੋਲੀਆਂ ਨੀ
ਜਿਸ ਜ਼ਾਤ ਸਫਾਤ ਚੌਧਰਾਈ ਛੱਡੀ ਮੇਰੇ ਵਾਸਤੇ ਚਾਰੀਆ ਖੋਲੀਆ ਨੀ
ਜਿਹੜਾ ਮੁਢ ਕਦੀਮ ਦਾ ਯਾਰ ਮੇਰਾ ਜਿਸ ਚੂੰਡੀਆਂ ਕਵਾਰ ਦੀਆਂ ਖੋਲੀਆਂ ਨੀ
ਵਾਰਸ ਸ਼ਾਹ ਹੁਣ ਗੁਮਰ ਦੇ ਨਾਲ ਬੈਠਾ ਨਾਹੀਂ ਬੋਲਦਾ ਮਾਰਦਾ ਬੋਲੀਆਂ ਨੀ