ਤੈਨੂੰ ਵੱਡਾ ਹੰਕਾਰ ਹੈ ਜੋਬਨੇ ਦਾ ਖਾਤਰ ਥੱਲੇ ਨਾ ਕਿਸੇ ਨੂੰ ਲਿਆਵਨਾ ਹੈਂ
ਜੇਨ੍ਹਾਂ ਜਾਇਉਂ ਤਿਨ੍ਹਾਂ ਦੇ ਨਾਉਂ ਰੱਖੇਂ ਵੱਡਾ ਆਪ ਨੂੰ ਗੌਸ ਸਦਾਵਨਾ ਹੈਂ
ਹੋਵਣ ਤ੍ਰੀਮਤਾਂ ਨਹੀਂ ਤਾਂ ਜੱਗ ਮੁੱਕੇ ਵਤ ਕਿਸੇ ਨਾ ਜੱਗ ਤੇ ਆਵਨਾ ਹੈਂ
ਅਸਾਂ ਚਿੱਠੀਆਂ ਘਲ ਸਦਾਇਆ ਹੈ ਸਾਥੋਂ ਆਪਣਾ ਆਪ ਛੁਪਾਵਨਾ ਹੈਂ
ਕਰਾਮਾਤ ਤੇਰੀ ਅਸਾਂ ਢੂੰਡ ਡਿੱਠੀ ਐਵੇਂ ਸ਼ੇਖੀਆਂ ਪਿਆ ਜਗਾਵਨਾ ਹੈਂ
ਚਾਕ ਸਦ ਕੇ ਬਾਜ਼ ਥੀਂ ਕਢ ਛੱਡੂੰ ਹੁਣੇ ਹੋਰ ਕੀ ਮੂੰਹੋਂ ਅਖਾਵਨਾ ਹੈਂ
ਅੰਨ ਖਾਨਾਂ ਹੈ ਰੱਜ ਕੇ ਗਧੇ ਵਾਂਗੂੰ ਕਦੀ ਸ਼ੁਕਰ ਬਜਾ ਨਾ ਲਿਆਵਨਾ ਹੈਂ
ਛੱਡ ਬੰਦਗੀ ਚੋਰਾਂ ਦੇ ਚਲਨ ਫੜਿਉ ਵਾਰਸ ਸ਼ਾਹ ਫਕੀਰ ਸਦਾਵਨਾ ਹੈਂ