ਬਾਜ਼ ਛੱਡ ਗਏ ਗੋਪੀ ਚੰਦ ਜੇਹੇ ਸ਼ੱਦਾਦ ਫਰਊਨ ਕਹਾ ਗਿਆ
ਨੌਸ਼ੀਰਵਾਂ ਛੱਡ ਬਜ਼ਦਾਦ ਟੁਰਿਆ ਉਹ ਅਪਦੀ ਵਾਰ ਲੰਘਾ ਗਿਆ
ਆਦਮ ਛੱਡ ਬਹਿਸ਼ਤ ਦੇ ਬਾਗ ਢੱਠਾ ਭੁਲੇ ਵਿਸਰੇ ਕਣਕ ਨੂੰ ਖਾ ਗਿਆ
ਫਰਊਨ ਖੁਦਾ ਕਹਇਕੇ ਤੇ ਮੂਸਾ ਨਾਲ ਅਸ਼ਟੰਡ ਉਠਾ ਗਿਆ
ਨਮਰੂਦ ਸ਼ੱਦਾਦ ਜਹਾਨ ਉਤੇ ਦੋਜ਼ਖ ਅਤੇ ਬਹਿਸ਼ਤ ਬਣਾ ਗਿਆ
ਕਾਰੂੰ ਜ਼ਰਾਂ ਇਕੱਠੀਆਂ ਮੇਲ ਕੇ ਤੇ ਬਨ੍ਹ ਸਿਰੇ ਤੇ ਪੰਡ ਉਠਾ ਗਿਆ
ਨਾਲ ਦੌਲਤਾਂ ਹੁਕਮ ਤੇ ਸ਼ਾਨ ਸ਼ੌਕਤ ਮਖਾਸਰੋਂ ਇੰਦ ਲੁਟਾ ਗਿਆ
ਸੁਲੇਮਾਨ ਸਕੰਦਰੋਂ ਲਾਇ ਸੱਭੇ ਸੱਤਾਂ ਨਵਾਂ ਤੇ ਹੁਕਮ ਚਲਾ ਗਿਆ
ਉਹ ਭੀ ਏਸ ਜਹਾਨ ਤੇ ਰਹਿਉ ਨਾਹੀਂ ਜਿਹੜਾ ਆਪ ਖੁਦਾ ਕਹਾ ਗਿਆ
ਮੋਇਆ ਬਖਤ ਨਸਰ ਜਿਹੜਾ ਚਾੜ੍ਹ ਡੋਲਾ ਸੱਚੇ ਰੱਬ ਨੂੰ ਤੀਰ ਚਲਾ ਗਿਆ
ਰੇਰੇ ਜੇਹੀਆਂ ਕੇਤੀਆਂ ਹੋਈਆਂ ਨੇ ਤੈਨੂੰ ਚਾ ਕੀ ਬਾਜ਼ ਦਾ ਆ ਗਿਆ
ਵਾਰਸ ਸ਼ਾਹ ਉਹ ਆਪ ਹੈ ਕਰਨ ਕਾਰਨ ਸਿਰ ਬੰਦਿਆਂ ਦੇ ਗਿਲਾ ਆ ਗਿਆ