ਅੱਵਲ ਪੈਰ ਪਕੜੇ ਇਹਤਕਾਦ ਕਰਕੇ ਫੇਰ ਨਾਲ ਕਲੇਜੇ ਦੇ ਲੱਗ ਗਈ
ਨਵਾਂ ਤੌਰ ਅਜੂਬੇ ਦਾ ਨਜ਼ਰ ਆਇਆ ਦੇਖੋ ਜਲ ਪਤੰਗ ਤੇ ਅੱਗ ਗਈ
ਕਹੇ ਲਗ ਗਈ ਚਿਣਗ ਜੱਗ ਗਈ ਖੁਬਰ ਜੱਗ ਗਈ ਵੱਜ ਧਰਗ ਗਈ
ਯਾਰੋ ਠਗਾਂ ਦੀ ਰਿਉੜੀ ਹੀਰ ਜੱਟੀ ਮੂੰਹ ਲਗਦਿਆਂ ਯਾਰ ਨੂੰ ਠੱਗ ਗਈ
ਲੱਗਾ ਮਸਤ ਹੋ ਕਮਲੀਆਂ ਕਰਨ ਗੱਲਾਂ ਦੁਆ ਕਿਸੇ ਫਕੀਰ ਦੀ ਵੱਗ ਗਈ
ਅੱਗੇ ਧੂੰਆਂ ਧੁਕੇਂਦੜਾ ਜੋਗੀੜੇ ਦਾ ਉਤੋਂ ਫੂਕ ਕੇ ਝੁੱਗੜੇ ਅੱਗ ਗਈ
ਯਾਰ ਯਾਰ ਦਾ ਬਾਜ਼ ਵਿੱਓ ਮੇਲ ਹੋਇਆ ਗੱਲ ਆਮ ਮਸ਼ਹੂਰ ਹੋ ਜੱਗ ਗਈ
ਵਾਰਸ ਤਰੁਟਿਆਂ ਨੂੰ ਰੱਬ ਮੇਲਦਾ ਏ ਦੇਖੋ ਕਮਲੜੇ ਨੂੰ ਪਰੀ ਲੱਗ ਗਈ