ਨੈਣ ਮਸਤ ਗੱਲ੍ਹਾਂ ਤੇਰੀਆਂ ਲਾਲ ਹੋਈਆਂ ਡੁੱਕਾਂ ਭੰਨ ਚੋਲੀ ਵਿੱਚ ਟੇਲੀਆਂ ਨੀ
ਕਿਸੇ ਹਿਕ ਤੇਰੀ ਨਾਲ ਹਿਕ ਜੋੜੀ ਪੇਂਡੂ ਨਾਲ ਵਲੂੰਧਰਾਂ ਮੇਲੀਆਂ ਨੀ
ਕਿਸੇ ਅੰਬ ਤੇਰੇ ਅੱਜ ਚੂਪ ਲਏ ਦਿਲ ਪੀੜ ਕਢੇ ਜਿਵੇਂ ਤੇਲੀਆਂ ਨੀ
ਤੇਰਾ ਕਿਸੇ ਨਢੇ ਨਾਲ ਮੇਲ ਹੋਇਆ ਧਾਰਾਂ ਕਜਲੇ ਦੀਆਂ ਸੁਰਮੇਲੀਆਂ ਨੀ
ਦਸ ਵਾਰਸਾ ਕਿਸ ਨਚੋਹੀਏਂ ਤੂੰ ਕਿਤੇ ਗੋਸ਼ੇ ਹੀ ਹੋਰੀਆਂ ਖੇਲੀਆਂ ਨੀ