ਤੇਰੇ ਚੰਬੇ ਦੇ ਸਿਹਰੇ ਹੁਸਨ ਵਾਲੇ ਅੱਜ ਕਿਸੇ ਹੁਸ਼ਨਾਕ ਨੇ ਲੁੱਟ ਲੀਤੇ
ਤੇਰੇ ਸੀਨੇ ਨੂੰ ਕਿਸੇ ਟਟੋਲਿਆ ਈ ਨਾਫੇ ਮੁਸ਼ਕ ਵਾਲੇ ਦੋਂਵੇਂ ਪੁੱਟ ਲੀਤੇ
ਜਿਹੜੇ ਨਿਤ ਨਿਸ਼ਾਨ ਛੁਪਾਂਵਦੀ ਸੈ ਕਿਸੇ ਤੀਰ ਅੰਦਾਜ਼ ਨੇ ਚੁਟ ਲੀਤੇ
ਕਿਸੇ ਹਿਕ ਤੇਰੀ ਨਾਲ ਹਿਕ ਜੋੜੀ ਵਿੱਚੇ ਫੁਲ ਗੁਲਾਬ ਦੇ ਘੁੱਟ ਲੀਤੇ
ਕਿਸੇ ਹੋ ਬੇਦਰਦ ਕਸ਼ੀਸ਼ ਦਿੱਤੀ ਬੰਦ ਬੰਦ ਕਮਾਨ ਦੇ ਤਰੁਟ ਗਏ
ਆਖ ਕਿਨ੍ਹਾਂ ਫੁਲੇਲਿਆਂ ਪੀੜੀਏਂ ਤੂੰ ਇਤਰ ਕਢ ਕੇ ਫੋਗ ਨੂੰ ਸੱਟ ਗਏ