ਭਾਬੀ ਅਖੀਆਂ ਦੇ ਰੰਗ ਰੱਤ ਵੰਨੇ ਤੈਨੂੰ ਹੁਸਨ ਚੜ੍ਹਿਆ ਅਨਿਆਂਉ ਦਾ ਨੀ
ਅੱਜ ਧਿਆਨ ਤੇਰਾ ਆਸਮਾਨ ਉਤੇ ਤੈਨੂੰ ਆਦਮੀ ਨਜ਼ਰ ਨਾ ਆਂਉਦਾ ਨੀ
ਤੇਰੇ ਸੁਰਮੇ ਦੀਆਂ ਧਾਰੀਆਂ ਧੂੜ ਪਈਆਂ ਜਿਵੇਂ ਕਾਟਕੋ ਮਾਲ ਤੇ ਧਾਂਉਦਾ ਨੀ
ਰਾਜਪੂਤ ਮੈਦਾਨ ਵਿੱਚ ਲੜਨ ਤੇਜ਼ਾਂ ਅੱਗੇ ਢਾਢੀਆਂ ਦਾ ਪੁੱਤ ਗਾਂਉਦਾ ਨੀ
ਰੁਖ ਹੋਰ ਦਾ ਹੋਰ ਹੈ ਅੱਜ ਤੇਰਾ ਚਾਲਾ ਨਵਾਂ ਕੋਈ ਨਜ਼ਰ ਆਉਂਦਾ ਨੀ
ਅੱਜ ਆਖਦੇ ਹੈਣ ਵਾਰਸ ਸ਼ਾਹ ਹੋਰੀਂ ਖੇੜਾ ਕੌਣ ਗਾਂਡੂ ਕਿਸ ਥਾਂਉ ਦਾ ਨੀ