ਮੁਠੀ ਮੁਠੀ ਮੈਨੂੰ ਕੋਈ ਅਸਰ ਹੋਇਆ ਅੱਜ ਕੰਮ ਤੇ ਜਿਊ ਨਾ ਲਗਦਾ ਨੀ
ਭੁੱਲੀ ਵਿਸਰੀ ਬੂਟੀ ਉਲੰਘ ਆਈ ਇੱਕੇ ਪਿਆ ਭੁਲਾਵੜਾ ਠੱਗ ਦਾ ਨੀ
ਤੇਵਰ ਲਾਲ ਮੈਨੂੰ ਅੱਜ ਖੇੜਿਆਂ ਦਾ ਜਿਵੇਂ ਲੱਗੇ ਉਲੰਬੜਾ ਅੱਗ ਦਾ ਨੀ
ਅੱਜ ਯਾ ਦਆਏ ਮੈਨੂੰ ਸਈ ਸੱਜਣ ਜੈਂਦਾ ਮਗਰ ਓਲਾਂਭੜਾ ਜੱਗ ਦਾ ਨੀ
ਖੁਲ ਖੁਲ ਜਾਂਦੇ ਬੰਦ ਚੋਲੜੀ ਦੇ ਅੱਜ ਗਲੇ ਮੇਰੇ ਕੋਈ ਲਗਦਾ ਨੀ
ਘਰ ਬਾਰ ਵਿੱਚੋਂ ਡਰਨ ਆਂਵਦਾ ਹੈ ਜਿਵੇਂ ਕਿਸੇ ਤਤਾਰਚਾ ਵਗਦਾ ਨੀ
ਇੱਥੇ ਜੋਬਨੇ ਦੀ ਨਏਂ ਠਾਠਾ ਵੱਤੀ ਬੂੰਬਾ ਆਂਵਦਾ ਪਾਣੀ ਤੇ ਝਗਦਾ ਨੀ
ਵਾਰਸ ਸ਼ਾਹ ਬੁਲਾਉ ਨਾ ਮੂਲ ਮੈਨੂੰ ਸਾਨੂੰ ਭਲਾ ਨਾਹੀਂ ਕੋਈ ਲਗਦਾ ਨੀ