ਸਹਿਤੀ ਭਾਬੀ ਦੇ ਨਾਲ ਪਕਾ ਮਸਲਹਤ ਵੱਡਾ ਮਕਰ ਫੈਲਾਇਕੇ ਬੋਲਦੀ ਹੈ
ਗਰਦਾਨਦੀ ਮਕਰ ਮਾਅਤੂਲਾਂ ਨੂੰ ਅਤੇ ਕੰਨਜ਼ ਫਰੇਬ ਦੀ ਖੋਲਦੀ ਹੈ
ਅਬਲੀਸ ਮਲਫੂਫ ਖੰਨਾਸ ਵਿੱਚੋਂ ਰਵਾਇਤਾਂ ਜਾਇਜ਼ੇ ਟੋਲਦੀ ਹੈ
ਵਫਾ ਕੁਲ ਹਦੀਸ ਮਨਸੂਖ ਕੀਤੀ ਕਾਜ਼ੀ ਲਾਅਨਤ ਅੱਲਾਹ ਦੀ ਖੋਲਦੀ ਹੈ
ਤੇਰੇ ਯਾਰ ਦਾ ਫਿਕਰ ਦਿਨ ਰਾਤ ਮੈਨੂੰ ਜਾਨ ਮਾਪਿਆਂ ਤੋਂ ਪਈ ਡੋਲਦੀ ਹੈ
ਵਾਰਸ ਸ਼ਾਹ ਸਹਿਤੀ ਅੱਗੇ ਮਾਉਂ ਬੁਢੀ ਵੱਡੇ ਜ਼ਜ਼ਬ ਦੇ ਕੀਰਨੇ ਫੋਲਦੀ ਹੈ