ਵਕਤ ਫਜਰ ਦੇ ਉੱਠ ਸਹੇਲੀਉ ਨੀ ਤੁਸੀਂ ਆਪਦੇ ਆਹਰ ਹੀ ਆਵਨਾ ਜੇ
ਮਾਂ ਬਾਪ ਨੂੰ ਖਬਰ ਨਾ ਕਰੋ ਕੋਈ ਭਲਕੇ ਬਾਜ਼ ਨੂੰ ਪਾਸਣਾ ਲਾਵਨਾ ਜੇ
ਵੌਹਟੀ ਹੀਰ ਨੂੰ ਬਾਜ਼ ਲੈ ਚਲਣਾ ਹੈ ਜ਼ਰਾ ਏਸ ਦਾ ਜਿਉ ਵਲਾਵਨਾ ਜੇ
ਲਾਵਣ ਫੇਰਨੀ ਵਿੱਚ ਕਪਾਹ ਭੈਣਾ ਕਿਸੇ ਪੁਰਸ਼ ਨੂੰ ਨਹੀਂ ਦਖਾਵਨਾ ਜੇ
ਰਾਹ ਜਾਂਦੀਆਂ ਪੁਛੇ ਲੋਕ ਅੜੀਉ ਕੋਈ ਇਫਤਰਾ ਚਾ ਬਣਾਵਣਾ ਜੇ
ਖੇਡੋ ਸੰਮੀਆਂ ਤੇ ਘੱਤੋ ਪੰਭੀਆਂ ਨੀ ਭਲਕੇ ਖੂਹ ਨੂੰ ਰੰਗ ਲਗਾਵਨਾ ਜੇ
ਵੜੋ ਵਟ ਲੰਗੋਟੜੇ ਵਿੱਚ ਪੈਲੀ ਬੰਨਾ ਵਟ ਸਭ ਪੁੱਟ ਵਖਾਵਨਾ ਜੇ
ਬੰਨ੍ਹ ਝੋਲੀਆਂ ਚੁਣੋ ਕਪਾਹ ਸੱਭੇ ਤੇ ਮੰਡਾਸਿਆਂ ਰੰਗ ਸੁਹਾਵਨਾ ਜੇ
ਵੱਡੇ ਰੰਗ ਹੋਸਨ ਇੱਕੋ ਜੇਡੀਆਂ ਦੇ ਰਾਹ ਜਾਂਦਿਆਂ ਦੇ ਸਾਂਗ ਲਾਵਨਾ ਜੇ
ਮੰਜਿਉਂ ਉੱਠਦੀਆਂ ਸਭ ਨੇ ਆ ਜਾਣਾ ਇੱਕ ਦੂਈ ਨੂੰ ਸੱਦ ਲਿਆਵਨਾ ਜੇ
ਵਾਰਸ ਸ਼ਾਹ ਮੀਆਂ ਇਹੋ ਅਰਥ ਹੋਇਆ ਸਭਨਾ ਅਜੂ ਦੇ ਫਲੇ ਨੂੰ ਆਵਨਾ ਜੇ