ਸੈਦਾ ਆਖਦਾ ਰੋਂਦੜੀ ਪਈ ਡੋਲੀ ਚੁਪ ਕਰੇ ਨਾਹੀਂ ਹਤਿਆਰੜੀ ਵੋ
ਵਡੀ ਜਵਾਨ ਬਾਲਜ਼ ਕੋਈ ਪਰੀ ਸੂਰਤ ਤਿੰਨ ਕਪੜੀਂ ਵੱਡੀ ਮੁਟਿਆਰੜੀ ਵੋ
ਜੋ ਮੈਂ ਹੱਥ ਲਾਵਾਂ ਸਿਰੋਂ ਲਾਹ ਲੈਂਦੀ ਚਾ ਘਤਦੀ ਚੀਕ ਚਹਾੜਦੀ ਵੋ
ਹਥ ਲਾਵਨਾ ਪਲੰਗ ਨੂੰ ਮਿਲੇ ਨਾਹੀਂ ਖੌਫ ਖਤਰਿਉਂ ਰਹੇ ਨਿਆਰੜੀ ਵੋ
ਮੈਨੂੰ ਮਾਰ ਕੇ ਆਪ ਨਿਤ ਰਹੇ ਰੋਂਦੀ ਐਸੇ ਬਾਣ ਉਹ ਰਹੇ ਕਵਾਰੜੀ ਵੋ
ਨਾਲ ਸੱਸ ਨਨਾਣ ਦੇ ਗਲ ਨਾਹੀਂ ਪਈ ਮਚਦੀ ਨਿਤ ਖਵਾਰੜੀ ਵੋ
ਅਸਾਂ ਓਸ ਨੂੰ ਮੂਲ ਨਾ ਹੱਥ ਲਾਇਆ ਕਾਈ ਲੋਥ ਲਾਜ਼ਰ ਹੈ ਭਾਰੜੀ ਵੋ
ਐਵੇਂ ਜ਼ਫਲਤਾਂ ਵਿੱਚ ਬਰਬਾਦ ਕੀਤੀ ਵਾਰਸ ਸ਼ਾਹ ਏਹ ਉਮਰ ਵਿਚਾਰੜੀ ਵੋ