ਕੁੜੀਆਂ ਆਖਿਆ ਆਣ ਕੇ ਹੀਰ ਤਾਂਈਂ ਅਨੀ ਵੌਹਟੀਏ ਅੱਜ ਵਧਾਈ ਏਂ ਨੀ
ਮਿਲੀ ਆਬੇ ਹਿਆਤ ਪਿਆਸਿਆਂ ਨੂੰ ਹੁੰਦੇ ਜੋਗੀਆਂ ਦੇ ਵਿੱਚ ਆਈ ਏਂ ਨੀ
ਤੈਥੋਂ ਦੋਜ਼ਖੇ ਦੀ ਆਂਚ ਦੂਰ ਹੋਈ ਰੱਬ ਵਿੱਚ ਬਹਿਸ਼ਤ ਦੇ ਪਾਈ ਏਂ ਨੀ
ਜਿਉੜੇ ਰੱਬ ਨੇ ਮੇਲ ਕੇ ਤਾਰੀਏਂ ਤੂੰ ਮੋਤੀ ਲਾਅਲ ਦੇ ਨਾਲ ਪੁਰਾਈ ਏਂ ਨੀ
ਵਾਰਸ ਸ਼ਾਹ ਕਹਿ ਹੀਰ ਦੀ ਸੱਸ ਤਾਈਂ ਅੱਜ ਰੱਬ ਨੇ ਚੌੜ ਕਰਾਈ ਏਂ ਨੀ