ਰਾਂਝੇ ਆਖਿਆ ਸੁਹਣੀ ਰੰਨ ਡਿੱਠੀ ਮਗਰ ਲਗ ਗਿਆ ਮੇਰੇ ਆ ਘੇਰਿਆ ਨੇ
ਨੱਠਾ ਖੌਖ਼ ਥੋਂ ਇਹ ਸਨ ਦੇਸ ਵਾਲੇ ਪਿੱਛੇ ਕਟਕ ਅਜ਼ ਜ਼ੈਬ ਦਾ ਛੇੜਿਆ ਨੇ
ਪੰਜਾਂ ਪੀਰਾਂ ਦੀ ਇਹ ਮਜਾਵਰਾਨੀ ਇਹਨਾਂ ਕਿਧਰੋਂ ਸਾਕ ਸਹੇੜਿਆ ਨੇ
ਸਭ ਰਾਜਿਆਂ ਏਨ੍ਹਾਂ ਨੂੰ ਧੱਕ ਦਿੱਤਾ ਤੇਰੇ ਮੁਲਕ ਵਿੱਚ ਆਇ ਕੇ ਛੇੜਿਆ ਨੇ
ਦੇਖੋ ਵਿੱਚ ਦਰਬਾਰ ਦੇ ਝੂਠ ਬੋਲਣ ਇਹ ਵੱਡਾ ਹੀ ਫੇੜਨਾ ਫੇੜਿਆ ਨੇ
ਮਜਰੂਹ ਸਾਂ ਜ਼ਮਾਂ ਦੇ ਨਾਲ ਭਿੜਿਆ ਮੇਰਾ ਅੱਲੜਾ ਘਾਇ ਉਚੇੜਿਆ ਨੇ
ਕੋਈ ਰੋਜ਼ ਜਹਾਨ ਤੇ ਵਾਉ ਲੈਣੀ ਭਲਾ ਹੋਇਆ ਨਾ ਚਾਇ ਨਬੇੜਿਆ ਨੇ
ਆਪ ਵਾਰਸੀ ਬਣੇ ਏਸ ਵੌਹਟੜੀ ਦੇ ਮੈਨੂੰ ਮਾਰ ਕੇ ਚਾ ਖਦੇੜਿਆ ਨੇ
ਰਾਜਾ ਪੁਛਦਾ ਕਰਾਂ ਮੈਂ ਕਤਲ ਸਾਰੇ ਤੇਰੀ ਚੀਜ਼ ਨੂੰ ਰਾਹ ਜੇ ਛੇੜਿਆ ਨੇ
ਸਚ ਆਖ ਤੂੰ ਖੁਲ ਕੇ ਕਰਾਂ ਪੁਰਜ਼ੇ ਕੋਈ ਬੁਰਾ ਜੇ ਏਸ ਨਾਲ ਫੇੜਿਆ ਨੇ
ਛੱਡ ਅਰਲੀਆਂ ਜੋਗ ਭਜਾ ਨਠੇ ਪਰ ਖੂਹ ਨੂੰ ਅਜੇ ਨਾ ਗੇੜਿਆ ਨੇ
ਵਾਰਸ ਸ਼ਾਹ ਮੈਂ ਗਿਰਦ ਹੀ ਰਹਿਆ ਭੌਂਦਾ ਸੁਰੇਮ ਸੁਰਮਚੂ ਨਹੀਂ ਲਵੇੜਿਆ ਨੇ