ਉਠੀਂ ਸੁੱਤਿਆ ਸੇਜ ਅਸਾਡੜੀ ਤੋਂ ਲੰਮਾ ਸੁੱਸਰੀ ਵਾਂਗ ਕੀ ਪਿਆ ਹੈਂ ਵੇ
ਰਾਤੀਂ ਕਿਤੇ ਉਨੀਂਦਰਾ ਕੱਟਿੳਈ ਏਡੀ ਨੀਂਦ ਵਾਲਾ ਲੁੜ੍ਹ ਗਿਆ ਹੈਂ ਵੇ
ਸੁੰਞੀ ਦੇਖ ਨਖਸਮੜੀ ਸੇਜ ਮੇਰੀ ਕੋਈ ਆਹਲਕੀ ਆਨ ਢੈ ਪਿਆਂ ਹੈਂ ਵੇ
ਕੋਈ ਤਾਪ ਕਸੁਰਤ ਕਿ ਜਿੰਨ ਲੱਗੋ ਇੱਕੇ ਡਾਇਨ ਕਿਸੇ ਭਖ ਲਿਆ ਹੈਂ ਵੇ
ਵਾਰਸ ਸ਼ਾਹ ਤੂੰ ਜਿਊਂਦਾ ਘੂਕ ਸੁਤੋਂ ਇੱਕੇ ਮੌਤ ਆਈ ਮਰ ਗਿਆ ਹੈਂ ਵੇ