ਜਦੋਂ ਸ਼ਰ੍ਹਾ ਦੇ ਆਣ ਕੇ ਰਜੂਅ ਹੋਏ ਕਾਜ਼ੀ ਆਖਿਆ ਕਰੋ ਬਿਆਨ ਮੀਆਂ
ਦਿਉ ਖੋਲ ਸੁਣਾਇ ਕੇ ਬਾਤ ਸਾਰੀ ਕਰਾਂ ਉਮਰ ਖਤਾਬ ਦਾ ਨਿਆਂ ਮੀਆਂ
ਖੇੜੇ ਆਖਿਆ ਹੀਰ ਸੀ ਸਾਕ ਚੰਗਾ ਘਰ ਚੂਚਕ ਸਿਆਲ ਦੇ ਜਾਣ ਮੀਆਂ
ਅਜੂ ਖੇੜੇ ਦੇ ਪੁੱਤ ਨੂੰ ਖੈਰ ਕੀਤਾ ਹੋਰ ਲਾ ਥੱਕੇ ਲੋਕ ਤਾਣ ਮੀਆਂ
ਜੰਜ ਜੋੜ ਕੇ ਅਸਾਂ ਵਿਆਹ ਲਿਆਂਦੀ ਟਕੇ ਖਰਚ ਕੀਤੇ ਖੈਰ ਦਾਨ ਮੀਆਂ
ਲੱਖ ਆਦਮਾਂ ਦੀ ਢੁੱਕੀ ਲਖਮੀ ਸ਼ੀ ਹਿੰਦੂ ਜਾਣਦੇ ਤੇ ਮੁਸਲਮਾਨ ਮੀਆਂ
ਦੌਰ ਰਸਮ ਕੀਤੀ, ਮੁੱਲਾਂ ਸੱਦ ਆਂਦਾ ਜਿਸ ਨੂੰ ਹਿਫਜ਼ ਸੀ ਫਿਕਾ ਕੁਰਾਨ ਮੀਆਂ
ਮੁੱਲਾ ਸ਼ਾਹਦਾਂ ਨਾਲ ਵਕੀਲ ਕੀਤੇ ਜਿਵੇਂ ਲਿਖਿਆ ਵਿੱਚ ਫਰਕਾਨ ਮੀਆਂ
ਅਸਾਂ ਲਾਇਕੇ ਦਮ ਵਿਆਹ ਆਂਦੀ ਦੇਸ ਮੁਲਕ ਰਹਿਆ ਸਭੋ ਜਾਣ ਮੀਆਂ
ਰਾਵਨ ਵਾਂਗ ਲੈ ਚਲਿਆ ਸੀਤਾ ਤਾਈਂ ਇਹ ਛੋਹਰਾ ਤੇਜ਼ ਜ਼ਬਾਨ ਮੀਆਂ
ਵਾਰਸ ਸ਼ਾਹ ਨੂੰਹ ਰਹੇ ਜੇ ਕਿਵੇਂ ਸਾਥੇ ਰੱਬਾ ਜੁੰਮਲ ਦਾਰ ਹੈ ਈਮਾਨ ਮੀਆਂ