ਕਿਤੋਂ ਆਇਆ ਇਹ ਕਾਲ ਵਿੱਚ ਭੁਖ ਮਰਦਾ ਇਹ ਚਾਕ ਸੀ ਮਹਿਰ ਦੀਆਂ ਖੋਲੀਆਂ ਦਾ
ਲੋਕ ਕਰਨ ਵਿਚਾਰ ਜਵਾਨ ਬੇਟੀ ਉਹਨੂੰ ਫਿਕਰ ਸ਼ਰੀਕਾਂ ਦੀਆਂ ਬੋਲੀਆਂ ਦਾ
ਛੈਲ ਨਢੜੀ ਦੇਖ ਕੇ ਮਗਰ ਲੱਗਾ ਹਿਲਿਆ ਹੋਇਆ ਸਿਆਲਾਂ ਦੀਆਂ ਗੋਲੀਆਂ ਦਾ
ਮਹੀਂ ਚਾਇਕੇ ਮਚਿਆ ਦਾਅਵਿਆਂ ਤੇ ਹੋਇਆ ਵਾਰਸੀ ਸਾਡੀਆਂ ਡੋਲੀਆਂ ਦਾ
ਮੌਜੂ ਚੌਧਰੀ ਦਾ ਪੁਤ ਆਖਦੇ ਸਨ ਪਿਛਲਗ ਹਜ਼ਾਰੇ ਦੀਆਂ ਡੋਲੀਆਂ ਦਾ
ਹੱਕ ਕਰੀਂ ਜੋ ਉਮਰ ਖਤਾਬ ਕੀਤਾ ਹੱਥ ਵੱਢਣਾ ਝੂਠਿਆਂ ਰੋਲੀਆਂ ਦਾ
ਨੌਸ਼ੀਰਵਾਂ ਗਧੇ ਦਾ ਅਦਲ ਕੀਤਾ ਅਤੇ ਕੰਜਰੀ ਅਦਲ ਤੰਬੂਲੀਆਂ ਦਾ
ਨਾਦ ਖਪਰੀ ਠਗੀ ਦੇ ਬਾਬ ਸਾਰੇ ਚੇਤਾ ਕਰੀਂ ਧਿਆਨ ਜੇ ਝੂਲੀਆਂ ਦਾ
ਮੰਤਰ ਮਾਰ ਕੇ ਖੰਭ ਦਾ ਕਰੇ ਕੁੱਕੜ ਬੇਰ ਨਿੰਮ ਦੀਆਂ ਕਰੇ ਨਮੋਲੀਆਂ ਦਾ
ਕੰਘੀ ਲੋਹੇ ਦੀ ਤਾਂ ਕੇ ਪਟੇ ਵਾਹੇ ਸਰਦਾਰ ਹੈ ਵੱਡੇ ਕਸਬੋਲੀਆਂ ਦਾ
ਅੰਬ ਬੀਜ ਤੰਦੂਰ ਵਿੱਚ ਕਰੇ ਹਰਿਆ ਬਣੇ ਮਕਿਉ ਬਾਲਕਾ ਔਲੀਆ ਦਾ
ਵਾਰਸ ਸਾਹ ਸਭ ਐਬ ਦਾ ਰੱਬ ਮਹਿਰਮ ਐਵੇਂ ਸਾਂਗ ਹੈ ਪਗੜੀ ਪੋਲੀਆਂ ਦਾ