ਕਰਕੇ ਮਾਰੋ ਹੀ ਮਾਰ ਤੇ ਪਕੜ ਛਮਕਾਂ ਪਰੀ ਆਦਮੀ ਤੇ ਕਹਿਰਬਾਨ ਹੋਈ
ਰਾਂਝੇ ਉੱਠ ਕੇ ਆਖਿਆ ਵਾਹ ਸੱਜਣ ਹੀਰ ਹੱਸ ਕੇ ਤੇ ਮਿਹਰਬਾਨ ਹੋਈ
ਕਛੋ ਵੰਝਲੀ ਕੰਨ ਦੇ ਵਿੱਚ ਵਾਲਾ ਜ਼ੁਲਫ ਮੁੱਖੜੇ ਤੇ ਪਰੇਸ਼ਾਨ ਹੋਈ
ਭਿੰਨੇ ਵਾਲ ਚੂਨੇ ਬੈਨੀ ਚੰਦ ਰਾਂਝਾ ਨੈਣ ਕੱਜਲੇ ਦੀ ਘਮਸ਼ਾਨ ਹੋਈ
ਸੂਰਤ ਯੂਸਫ ਵੇਖ ਤੈਮੂਸ ਬੇਟੀ ਸਨੇ ਬਾਲਕੇ ਬਹੁਤ ਹੈਰਾਨ ਹੋਈ
ਨੈਣ ਮਸਤ ਕਲੇਜੜੇ ਵਿੱਚ ਧਾਨੇ ਹੀਰ ਘੋਲ ਘੱਤੀ ਕੁਰਬਾਨ ਹੋਈ
ਆਇ ਬਜ਼ਲ ਵਿੱਚ ਬੈਠ ਕੇ ਕਰੇ ਗੱਲਾਂ ਜਿਵੇਂ ਵਿੱਚ ਕਿਰਬਾਨ ਕਮਾਨ ਹੋਈ
ਭਲਾ ਹੋਇਆ ਮੈਂ ਤੈਨੂੰ ਨਾ ਮਾਰ ਬੈਠੀ ਕਾਈ ਨਹੀਂ ਸੀ ਗੱਲ ਬੇਸ਼ਾਨ ਹੋਈ
ਰੂਪ ਜੱਟ ਦਾ ਵੇਖ ਕੇ ਜਾਗ ਲਧੀ ਹੀਰ ਵਾਰ ਘਤੀ ਸਰਗਰਦਾਨ ਹੋਈ
ਵਾਰਸ ਸ਼ਾਹ ਨਾ ਥਾਉਂ ਦਮ ਮਾਰਨੇ ਦੀ ਚਾਰ ਚਸ਼ਮ ਦੀ ਜਦੋਂ ਘਮਸਾਨ ਹੋਈ