ਹੀਰ ਖੋਹ ਕੇ ਰਾਂਝੇ ਦੇ ਹੱਥ ਦਿੱਤੀ ਕਰੀਂ ਜੋਗੀਆ ਖ਼ੈਰ ਦੁਆ ਮੀਆਂ
ਰਾਂਝਾ ਹੱਥ ਉਠਾ ਕੇ ਦੁਆ ਦਿੱਤੀ ਤੇਸ਼ੋ ਜ਼ੁਲ ਜਲਾਲ ਖੁਦਾ ਮੀਆਂ
ਤੇਰੇ ਹੁਕਮ ਤੇ ਮੁਲਕ ਤੇ ਖੈਰ ਹੋਵੇ ਤੇਰੀ ਦੂਰ ਹੋ ਕੁੱਲ ਬਲਾ ਮੀਆਂ
ਅੰਨ ਧੰਨ ਤੇ ਲਛਮੀ ਹੁਕਮ ਦੌਲਤ ਨਿਤ ਹੋਵਨੀ ਦੂਣ ਸਵਾ ਮੀਆਂ
ਘੋੜੇ ਊਠ ਹਾਥੀ ਦਮ ਤੋਪ ਖਾਨੇ ਹਿੰਦ ਸਿੰਧ ਤੇ ਹੁਕਮ ਚਲਾ ਮੀਆਂ
ਵਾਰਸ ਸ਼ਾਹ ਰੱਬ ਨਾਲ ਹਿਆ ਰੱਖੇ ਮੀਟੀ ਮੁਠ ਹੀ ਦੇ ਲੰਘਾ ਮੀਆਂ