ਥਾਰੋ ਸੁਸਰੋ ਕੌਣ ਕੀ, ਮਾਤ ਪਿਤਾ ਪਿਤਰ ਕਿਨ, ਕਿਨ ਹੋ ਬਦਾਈ ਕੋਲੜੋ ਰੀ
ਕਦੀ ਦਿਸ਼ਰੋ ਚੰਦਰ ਮੁਖ ਕਾਲ ਬੇਧੀ, ਏਰੋ ਲਾਗੜੋ ਭਟ ਕੰਨ ਖੱਲੜੋ ਰੀ
ਅਠਕੇਲੜੋ ਖੇਲ ਕਟਕਨੇ ਧਾਇਉ ਕਰ ਠਾਕ ਕਿਨ ਦੇਸ ਲੈ ਚਲੜੋ ਰੀ
ਧੂਨ ਧਾਰਕੇ ਕੀਲ ਲੈ ਧੌਂਸ ਧਾਂਕੋ ਸਰਵਸਿੱਆ ਬਸੁਰਤ ਅਲਵੜੋ ਰੀ
618. ਉੱਤਰ ਹੀਰ
ਰਾਹੇ ਰਾਹ ਜਾਂ ਸਿਆਲਾਂ ਦੀ ਜੂਹ ਆਈ ਹੀਰ ਆਖਿਆ ਦੇਖ ਲੈ ਜੂਹ ਮੀਆਂ
ਜਿੱਥੋਂ ਖੇਡਦੇ ਗਏ ਸਾਂ ਚੋਜ ਕਰਦੇ ਤਕਦੀਰ ਲਾਹੇ ਵਿੱਚ ਖੂਹ ਮੀਆਂ
ਜਦੋਂ ਜੰਜ ਆਈ ਘਰ ਖੇੜਿਆਂ ਦੀ ਤੂਫਾਨ ਆਇਆ ਸਿਰ ਨੂਹ ਮੀਆਂ
ਇਹ ਥਾਂਉ ਜਿੱਥੇ ਕੈਦੋਂ ਫਾਂਟਿਆ ਸੀ ਨਾਲ ਸੇਲ੍ਹੀਆਂ ਬੰਨ੍ਹ ਧਰੂਹ ਮੀਆਂ