ਖਤਮ ਰੱਬ ਦੇ ਕਰਮ ਨਾਲ ਹੋਈ ਫਰਮਾਇਸ਼ ਪਿਆਰੜੇ ਯਾਰ ਦੀ ਸੀ
ਐਸਾ ਸਿਅਰ ਕੀਤਾ ਪੁਰਮਜ਼ਜ਼ ਮੋਜ਼ੂ ਜੇਹਾ ਮੋਤੀਆਂ ਲੜੀ ਸ਼ਹਿਵਾਰ ਦੀ ਸੀ
ਤੂਲ ਖੋਲ ਕੇ ਜ਼ਿਕਰ ਮਿਆਨ ਕੀਤਾ ਰੰਗਤ ਰੰਗ ਦੀ ਖ਼ੂਬ ਬਹਾਰ ਦੀ ਸੀ
ਤਮਸੀਲ ਦੇ ਨਾਲ ਬਣਾਇ ਕਹਿਆ ਜੇਹੀ ਜ਼ੀਨਤ ਲਾਅਲ ਦੇ ਹਾਰ ਦੀ ਸੀ
ਜੋ ਕੋ ਪੜ੍ਹੇ ਸੋ ਬਹੁਤ ਖੁਰਸੰਦ ਹੋਵੇ ਵਾਹ ਵਾਹ ਸਭ ਖਲਕ ਪੁਕਾਰਦੀ ਸੀ
ਵਾਰਸ ਸ਼ਾਹ ਨੂੰ ਸਿੱਕ ਦੀਦਾਰ ਦੀ ਹੈ ਜੇਹੀ ਹੀਰ ਨੂੰ ਭਟਕਨਾ ਯਾਰ ਦੀ ਸੀ