ਅਜੀ ਹੀਰ ਤੇ ਪਲੰਗ ਸਭ ਥਾਉਂ ਤੇਰੇ ਘੋਲ ਘੱਤੀਆਂ ਜਿਊੜਾ ਵਾਰਿਆ ਈ
ਨਾਹੀਂ ਗਾਲ ਕੱਢੀ ਹੱਥ ਜੋੜਨੀ ਹਾਂ ਹਥ ਲਾ ਨਾਹੀਂ ਤੈਨੂੰ ਮਾਰਿਆ ਈ
ਅਸੀਂ ਮਿੰਨਤਾਂ ਕਰਾਂ ਤੇ ਪੈਰ ਪਕੜਾਂ ਤੈਥੋਂ ਘੋਲਿਆ ਕੋੜਮਾ ਸਾਰਿਆਂ ਈ
ਅਸਾਂ ਹਸ ਕੇ ਆਨ ਸਲਾਮ ਕੀਤਾ ਆਖ ਕਾਸ ਨੂੰ ਮਕਰ ਪਸਾਰਿਆ ਈ
ਸੁੰਞੇ ਪਰ੍ਹੇ ਹਨ ਤ੍ਰਿੰਜਨੀਂ ਚੈਨ ਨਾਹੀਂ ਅਲਾਹ ਵਾਲਿਆ ਵੋ ਸਾਨੂੰ ਤਾਰਿਆ ਈ
ਵਾਰਸ ਸ਼ਾਹ ਸ਼ਰੀਕ ਹੈ ਕੌਣ ਓਸਦਾ ਜਿਸ ਦਾ ਰੱਬ ਨੇ ਕੰਮ ਸਵਾਰਿਆ ਈ