ਘੋਲ ਘੋਲ ਘੱਤੀ ਤੈਂਡੀ ਵਾਟ ਉੱਤੋਂ ਬੇਲੀ ਦੱਸ ਵੇਖਾਂ ਕਿਦੋਂ ਆਵਨਾ ਏਂ
ਕਿਸ ਮਾਨ ਮੱਤੀ ਘਰੋਂ ਕਢਿਉਂ ਤੂੰ ਜਿਸ ਵਾਸਤੇ ਫੇਰੀਆਂ ਪਾਵਨਾ ਏ
ਕੌਣ ਛੱਡ ਆਇਉਂ ਪਿੱਛੇ ਮਿਹਰਵਾਨ ਜਿਸ ਦੇ ਵਾਸਤੇ ਪੱਛੋਤਾਵਨਾ ਏਂ
ਕੌਣ ਵਤਨ ਤੇ ਨਾਮ ਕੀ ਸਾਈਆਂ ਵੇ ਅਤੇ ਜ਼ਾਤ ਦਾ ਕੌਣ ਸਦਾਵਨਾਂ ਏ
ਤੇਰੇ ਵਾਰਨੇ ਚੋਖਨੇ ਹੁੰਨੀਆਂ ਮੈਂ ਮੰਗੂ ਬਾਬਲੇ ਦਾ ਚਾਰ ਲਿਆਵਨਾ ਏਂ
ਮੰਗੂ ਬਾਬਲੇ ਦਾ ਤੇ ਤੂੰ ਚਾਕ ਮੇਰਾ ਇਹ ਵੀ ਫੰਦ ਲੱਗੇ ਜੇ ਤੂੰ ਲਾਵਨਾ ਏ
ਵਾਰਸ ਸ਼ਾਹ ਚੁਹੀਕ ਜੇ ਨਵੀਂ ਚੂਪੇਂ ਸਭੇ ਭੁਲ ਜਾਨੀ ਜਿਹੜੀਆਂ ਗਾਵਨਾਂ ਏ