ਬਾਪ ਹਸ ਕੇ ਪੁੱਛਦਾ ਕੌਣ ਹੁੰਦਾ ਇਹ ਮੁੰਡਾ ਕਿਤ ਸਰਕਾਰ ਦਾ ਹੈ
ਹੱਥ ਲਾਇਆ ਪਿੰਡੇ ਤੇ ਦਾਜ਼ ਪੈਂਦਾ ਇਹ ਮਹੀਂ ਦੇ ਨਹੀਂ ਦਰਕਾਰ ਦਾ ਹੈ
ਸੁਘੜ ਚਤਰ ਤੇ ਅਕਲ ਦਾ ਕੋਟ ਨੱਢਾ ਮੱਝੀਂ ਬਹੁਤ ਸੰਭਾਲ ਕੇ ਚਾਰਦਾ ਹੈ
ਮਾਲ ਆਪਣਾ ਜਾਨ ਕੇ ਸਾਂਭ ਲਿਆਵੇ ਕੋਈ ਕੰਮ ਨਾ ਕਰੇ ਵਗਾਰ ਦਾ ਹੈ
ਹਿੱਕੇ ਨਾਲ ਪਿਆਰ ਦੇ ਹੂੰਗ ਦੇ ਕੇ ਸੋਟਾ ਸਿੰਗ ਤੇ ਮੂਲ ਨਾ ਮਾਰਦਾ ਹੈ
ਦਿਸੇ ਨੂਰ ਅੱਲਾਹ ਦਾ ਮੁੱਖੜੇ ਤੇ ਮਨੋਂ ਰੱਬ ਹੀ ਰੱਬ ਚਤਾਰਦਾ ਹੈ