ਹੀਰ ਆਖਿਆ ਰਾਂਝਣਾ ਬੁਰੀ ਕੀਤੇ ਤੈਂ ਤਾਂ ਪੁੱਛਣਾ ਸੀ ਦੁਹਰਾਇਕੇ ਤੋ
ਮੈਂ ਜਾਣਦਾ ਨਹੀਂ ਸਾਂ ਇਹ ਸੂੰਹਾ ਖ਼ੈਰ ਮੰਗਿਆ ਸੂ ਮੈਥੋਂ ਆਇਕੇ ਤੇ
ਖੈਰ ਲੈਂਦੇ ਹੀ ਪਿਛਾਂਹ ਨੂੰ ਪਰਤ ਭੰਨਾ ਉੱਠ ਵਗਿਆ ਕੰਡ ਵਲਾਇਕੇ ਤੋ
ਨੇੜੇ ਜਾਂਦਾ ਹਈ ਸੀ ਜਾ ਮਿਲ ਨੱਢੀਏ ਨੀ ਜਾ ਪੁਛ ਲੈ ਗੱਲ ਸਮਝਾਇਕੇ ਤੇ
ਵਾਰਸ ਸ਼ਾਹ ਮੀਆਂ ਉਸ ਤੋਂ ਗੱਲ ਪੁੱਛੀ ਦੋ ਤਿੰਨ ਅੱਡੀਆਂ ਹਿਕ ‘ਚ ਲਾਇਕੇ ਤੇ