ਰਾਤੀਂ ਰਾਂਝੇ ਨੇ ਮਹੀਂ ਜਾਂ ਆਨ ਢੋਈਆਂ ਚੂਚਕ ਸਿਆਲ ਮੱਥੇ ਵਟ ਪਾਇਆ ਈ
ਭਾਈ ਛੱਡ ਮਹੀਂ ਉੱਠ ਜਾ ਘਰ ਨੂੰ ਤੇਰਾ ਤੌਰ ਬੁਰਾ ਨਜ਼ਰ ਆਇਆ ਈ
ਸਿਆਲੋ ਕਹੋ ਭਾਈ ਸਾਡੇ ਕੰਮ ਨਾਹੀਂ ਜਾਏ ਉਧਰੇ ਜਿਧਰੋਂ ਆਇਆ ਈ
ਅਸਾਂ ਸਾਨ੍ਹ ਨਾ ਰਖਿਆ ਇਹ ਨਢਾ ਧੀਆਂ ਚਾਰਨਾ ਕਿਸ ਬਤਾਇਆ ਈ
’ਇੱਤਕੂ ਮਵਾਦੀ ਅੱਤ ਤੁਹੱਮ’ ਵਾਰਸ ਸ਼ਾਹ ਇਹ ਧੁਰੋਂ ਫਰਮਾਇਆ ਈ