ਡੁੱਬਦਾ ਸੂਰਜ ਹਾਂ ਤੇ ਮੇਰਾ ਸਮੁੰਦਰ ਬੜੀ ਦੂਰ
ਮੈਨੂੰ ਇਹ ਅੰਤ ਨਹੀਂ ਆਪਣੀ ਕਥਾ ਦਾ ਮਨਜ਼ੂਰ
ਕੋਈ ਤਰਕੀਬ ਬਣਾ, ਤੋੜ ਦੇ ਕੋਈ ਦਸਤੂਰ
ਮਰਨ ਤੋਂ ਪਹਿਲਾਂ ਹਯਾਤੀ ਨੂੰ ਮੈਂ ਮਿਲਣਾ ਏਂ ਜ਼ਰੂਰ
ਉਹਦੇ ਅੰਦਰ ਸੀ ਖੁਦਾ ਕਹਿੰਦਾ ਸੀ ਜੋ ਮੈਂ ਹਾਂ ਖੁਦਾ
ਉਹ ਤਾਂ ਫੜਿਆ ਨਾ ਗਿਆ ਚਾੜ੍ਹਤਾ ਸੂਲੀ ਮਨਸੂਰ
ਮੇਰੇ ਰਾਹਾਂ 'ਚ ਵਿਛਾਏ ਸੀ ਤੁਸਾਂ ਥਲ ਤਾਂ ਬਹੁਤ
ਦੇਖ ਲਉ ਆਪ ਦੇ ਦਰ ਫੇਰ ਵੀ ਹਾਜ਼ਰ ਹਾਂ ਹਜ਼ੂਰ
ਮੇਘ ਕਣੀਆਂ ਦੇ ਭਰੇ, ਅੰਬਾਂ ਦੇ ਝੁੰਡਾਂ ਦੇ ਝੁਕੇ
ਕੋਲ ਇਕ ਦੂਜੇ ਦੇ ਕਿੰਨੇ ਤੇ ਅਸੀਂ ਕਿੰਨੇ ਦੂਰ
ਮੈਂ ਜਿਵੇਂ ਡੁੱਬ ਕੇ ਲਿਖੀ, ਤੂੰ ਵੀ ਉਵੇਂ ਗਾਈਂ ਗਜ਼ਲ
ਹੋਣ ਆਲਮ 'ਚ ਮੇਰੇ ਲਫਜ਼ ਤੇਰੇ ਸੁਰ ਮਸ਼ਹੂਰ
1 thought on “Dhubh Da Suraj Ha Te Meri Samundhar Badhi Door/ ਡੁੱਬਦਾ ਸੂਰਜ ਹਾਂ ਤੇ ਮੇਰਾ ਸਮੁੰਦਰ ਬੜੀ ਦੂਰ”
Comments are closed.
jawab ni thodi shayari da bahut vadia eda hi likhde raho…