ਪਵਿੱਤਰ ਹੋਣ ਖਾਤਰ ਇਉਂ ਮੈਂ ਅਕਸਰ ਸੁਲਗਦਾ ਰਹਿੰਨਾਂਮੈਂ ਨਿਸਦਿਨ ਸੋਚਦਾ ਰਹਿੰਨਾਂ ਮੈਂ ਹਰ ਪਲ ਸੁਲਗਦਾ ਰਹਿੰਨਾਂ
ਮੈਂ ਗੌਤਮ ਹਾਂ ਅਤੇ ਬੁੱਧ ਹੋਣ ਖਾਤਰ ਤੜਪਦਾ ਰਹਿੰਨਾਂ
ਸੁਜਾਤਾ ਦਾ ਕਟੋਰਾ ਵਣ ਦੇ ਵਿਚ ਮਨਜ਼ੂਰ ਸੀ ਮੈਨੂੰ
ਮੈਂ ਪਰ ਬੋਧੀ ਮਠਾਂ ਵਿਚ ਉਸ ਨੁੰ ਆਉਣੋਂ ਵਰਜਦਾ ਰਹਿੰਨਾਂ
ਇਬਾਰਤ ਮੈਂ ਨਹੀਂ ਕੋਈ, ਸ਼ਿਲਾਲੇਖੀਂ ਲਿਖੀ ਹੋਈ
ਮੈਂ ਹਾ ਇਕ ਬਣ ਰਿਹਾ ਫਿਕਰਾ ਜੁ ਅਕਸਰ ਬਦਲਦਾ ਰਹਿੰਨਾਂ
ਮਿਲੇ ਇਸ ਮੋੜ 'ਤੇ ਪੂਰਬ ਤੇ ਅਗਲੇ ਮੋੜ 'ਤੇ ਪੱਛਮ
ਮੈਂ ਦਿਨ ਵਿਚ ਕਿੰਨੀ ਵਾਰੀ ਉਗਮਦਾ ਤੇ ਅਸਤਦਾ ਰਹਿੰਨਾਂ
ਬਦਨ ਦੇ ਵਾਂਗ ਮਿਲ ਕੇ ਜਿਸ ਘੜੀ ਮੈਂ ਸ਼ਾਂਤ ਹੋ ਜਾਨਾਂ
ਉਦੋਂ ਵੀ ਆਤਮਾ ਦੇ ਵਾਂਗ ਅੰਦਰੋਂ ਤੜਪਦਾ ਰਹਿੰਨਾਂ
ਜਿਵੇਂ ਬਲਦੀ ਹੈ ਕੋਈ ਹੋਮ ਯੱਗ ਦੀ ਅੱਗ ਮੇਰੇ ਅੰਦਰ