ਲਹੂ ਦੇ ਕਤਰੇ ਕਾਗਜ਼ਾ ਤੇ ਵਹਾਏ ਮੈਂ ,
ਜਜ਼ਬਾਤ ਆਪਣੇ ਕਦੇ ਵੀ ਨਾ ਛੁਪਾਏ ਮੈਂ ||
ਲਿਖ ਦਿੱਤਾ ਜੋ ਵੀ ਮੈਂ ਰਿਹਾ ਸੋਚਦਾ,
ਝੂਠ ਮੂਠ ਅੇਵੈਂ ਨੀ ਲੋਕ ਸਲਾਏ ਮੈਂ ||
ਕੀ ਨੇ ਉਹ , ਤੇ ਕਿਥੇ ਕੁ ਨੇ ਖੜੇ,
ਨੰਗੇ ਕਰ ਕਰ ਕੇ ਸ਼ੀਸ਼ੇ ਵਖਾਏ ਮੈਂ ||
ਲੋਕਾਂ ਦੀ ਭੀੜ ਦੇ ਵਿਚ ਖੜ ਗਿਆ ,
ਘਰ ਆਪਣੇ ਤੇ ਹੀ ਪੱਥਰ ਚਲਾਏ ਮੈਂ ||