ਰਬਾ ਦਿਲਕਰੇ ਤੇਨੂੱ ਬਦਦੁਆ ਦੇਵਾ
ਬਦਦੁਆ ਦੇਵਾ ਤੇਨੂੱ ਪਿਆਰ ਹੋਵੇ
ਜਿਸਦੀ ਦਵਾ ਨਾ ਕਿਸੇ ਵੈਦ ਕੋਲ
ਤੇਨੂੱ ਵੀ ਉਹ ਬੁਖਾਰ ਹੋਵੇ
ਤੇਨੂੱ ਵੀ ਅਪਣੇਆਪ ਨੂੱ ਫਰੋਲਣ ਤੇ
ਤੇਰੇ ਮਹਿਬੂਬ ਦਾ ਹੋਵੇ ਦਿਦਾਰ
ਉਸ ਦੇ ਹੀ ਸੁਪਣੇ ਲਵੇ ਤੂੱ
ਉਸੇ ਦਾ ਹੋਵੇ ਖੁਮਾਰ
ਵਾਅਦੇ ਕਰੇ ਉਮਰਾ ਦੇ
ਤੋੜ ਨਿਭਾਣ ਦਾ ਇਕਰਾਰ ਹੋਵੇ
ਰਬਾ ਦਿਲਕਰੇ ਤੇਨੂੱ ਬਦਦੁਆ ਦੇਵਾ
ਬਦਦੁਆ ਦੇਵਾ ਤੇਨੂੱ ਪਿਆਰ ਹੋਵੇ
ਮਹਿਬੁਬ ਤੇਰਾ ਜਦ ਖੁਦਾ ਤੇਰਾ ਬਣ ਜਾਵੇਗਾ
ਮੇਨੂੱ ਦੱਸ ਖੁਦ ਨਾਲਵੈਰ ਕਿਵੇ ਪਾਵੇਗਾ
ਜਦ ਵਾਪਰੇ ਮੇਰੇ ਵਾਲੀ ਨਾਲ ਤੇਰੇ
ਤੂੱ ਵੀ ਜਿਉਦੇਂ ਜੀ ਮਰ ਜਾਵੇਗਾ
ਫਿਰ ਸੁਰਖੀਆ ਚ ਆਵੇ ਖਬਰ ਤੇਰੀ
ਹੱਥ ਮੇਰੇ ਵਿੱਚ ਅਖਵਾਰ ਹੋਵੇ
ਰਬਾ ਦਿਲਕਰੇ ਤੇਨੂੱ ਬਦਦੁਆ ਦੇਵਾ
ਬਦਦੁਆ ਦੇਵਾ ਤੇਨੂੱ ਪਿਆਰ ਹੋਵੇ
ਕੋਈ ਨਾ ਦਰਦ ਵੜਾਵੇ ਤੇਰਾ
ਇੱਕਲਾ ਹੀ ਹੱਝੂ
ਵਹਾਵੇ ਤੂੱ
ਜਹਾਣ ਲਈ ਤੂੱ ਮੇਰੇ ਵਾਂਗ
ਮਜ਼ਾਕ ਦਾ ਪਾਤਰ ਬਣ ਜਾਵੇ ਤੂੱ
ਫਿਰ ਯਾਦ ਉਸਦੀ ਵਿੱਚ ਨਿੱਤ
ਨਵੇ ਕਲਾਮ ਲਿਖ ਜਾਵੇ ਤੂੱ
ਪਤਾ ਲਗੇ ਤੇਨੂੱ ਵੀ ਕੀ ਹਾਲ ਹੁਦਾਂ
ਜਦ ਜੀਤ ਦੇ ਨੇੜੇ ਆ ਕੇ ਹਾਰ ਹੋਵੇ
ਰਬਾ ਦਿਲਕਰੇ ਤੇਨੂੱ ਬਦਦੁਆ ਦੇਵਾ
ਬਦਦੁਆ ਦੇਵਾ ਤੇਨੂੱ ਪਿਆਰ ਹੋਵੇ
ਹੋੜੇ-ਕਨੌੜੇ ਦਿਆਂ ਗਲਤੀਆਂ ਦੇਖ ਤੇਰੀਆ ਵੀ
ਤੇਰੇ ਜਜ਼ਬਾਤਾਂ ਤੇ ਹੱਸਣ ਲੋਗ
ਤੇਨੂੱ ਵੀ ਪਤਾ ਉਜੜੇ ਨੂੱ
ਚਾਹ ਕੇ ਵੀ ਨਾ ਦੇਣ ਵੱਸਣ ਲੋਗ
ਇੱਕ ਪਾਸੇ ਤੂੱ ਹੋਵੇ ਦੁਜੇ ਪਾਸੇ ਸਾਰਾ ਸਸ਼ਾਰ ਹੋਵੇ
ਰਬਾ ਦਿਲਕਰੇ ਤੇਨੂੱ ਬਦਦੁਆ ਦੇਵਾ
ਬਦਦੁਆ ਦੇਵਾ ਤੇਨੂੱ ਪਿਆਰ ਹੋਵੇ
ਮਹਿਬੈਬ ਤੇਰਾ ਜਦ ਦੇਖ ਕੇ ਤੇਨੂੱ
ਤੇਰੇ ਤੋ ਅੱਖਾ ਚੁਵੇਗਾ
\"ਚੱਦਰੇ\" ਨੇ ਮਰ ਕੇ ਤੇਰੇ ਕੋਲ ਆਣਾ ਏ
ਫੇਰ ਦਸ ਤੂੱ ਕਿਧਰ ਨੂੱ ਜਾਵੇਗਾ
ਦਸ ਤੂੱ ਕਿਧਰ ਨੂੱ ਜਾਵੇਗਾ
ਕਿਸੇ ਕਹੀ ਗੱਲ ਦਾ
ਹੱਥਿਆਰ ਤੋ ਬੁਰਾ ਵਾਰ ਹੋਵੇ
ਰਬਾ ਦਿਲਕਰੇ ਤੇਨੂੱ ਬਦਦੁਆ ਦੇਵਾ
ਬਦਦੁਆ ਦੇਵਾ ਤੇਨੂੱ ਪਿਆਰ ਹੋ
--- ਦੀਪ ਮਨੀ ਚੰਦਰਾ