ਮੇਰੀ ਜੁਗਨੀ ਫੈਸ਼ਨ-ਪੱਟੀ,
ਰਹਿੰਦੀ ਹਰ ਵੇਲੇ ਈ ਸੱਜੀ,
ਜੋ ਸੀ ਸਾਉ ਸ਼ੌਕੀਣਣ ਜੱਟੀ,
ਉ ਵੀਰ ਮੇਰੇਆ ਜੁਗਨੀ..
ਵੀਰ ਮੇਰੇਆ ਜੁਗਨੀ ਖੁੱਲਗੀ ਆ,
ਜਿਹੜੀ ਨਾਮ ਸੱਜਣ ਦਾ ਭੁੱਲਗੀ ਆ,
ਵਿੱਚ ਕਲਯੁਗ ਦੇ ਉਹ ਰੁੱਲਗੀ ਆl
ਸੂਟ-ਸਲੇਟੀ ਛੱਡਕੇ ਹੁਣ ਉਹ ਤੰਗ ਜਿਹੀਆਂ ਜ਼ੀਨਾਂ ਪਾਵੇ,
ਸਾਗ ਸਰੋਂ ਦਾ ਨਹੀਉ ਭਾਉਂਦਾ ਬਰਗਰ-ਪੀਜ਼ੇ ਖਾਵੇ,
ਇਕ ਨਾਲ ਨਹੀਂ ਪੁੱਗਦੀ ਯਾਰੀ ਬਹੁਤੇ ਈ ਯਾਰ ਬਣਾਵੇ,
ਵਾਲ ਲੰਮੇ ਸੀ ਜੱਚਦੇ ਜੀਹਨੂੰ ਉਹ ਵੀ ਕੱਟੀਂਗ ਕਰਾਵੇ,
ਉ ਵੀਰ ਮੇਰੇਆ ਜੁਗਨੀ..
ਵੀਰ ਮੇਰੇਆ ਜੁਗਨੀ ਖੁੱਲਗੀ ਆ,
ਜਿਹੜੀ ਨਾਮ ਸੱਜਣ ਦਾ ਭੁੱਲਗੀ ਆ,
ਵਿੱਚ ਕਲਯੁਗ ਦੇ ਉਹ ਰੁੱਲਗੀ ਆl
ਰੰਗ ਜਵਾਨੀ ਵਾਲਾ ਈ ਦਿੱਸੇ ਹੁਣ ਤਾਂ ਦੁਨੀਆ ਸਾਰੇ,
ਕਿਸੇ ਕੋਲ ਨਾ ਟਾਈਮ ਕਿਸੇ ਲਈ ਏਸੇ ਵਖ਼ਤ ਨੇ ਮਾਰੇ,
ਦਿਨ ਚੜਦੇ ਤੋਂ ਕੰਮ ਨੇ ਲੱਭਦੇ ਕਈ ਮੁੰਡੇ ਬੇਰੁਜ਼ਗਾਰੇ,
ਫਿਰ ਵੀ ਅੱਖਾਂ ਮੀਚੀ ਬੈਠੀ ਸਾਡੀ ਇਹ ਸਰਕਾਰ ਏ,
ਉ ਵੀਰ ਮੇਰੇਆ ਜੁਗਨੀ..
ਵੀਰ ਮੇਰੇਆ ਜੁਗਨੀ ਖੁੱਲਗੀ ਆ,
ਜਿਹੜੀ ਨਾਮ ਸੱਜਣ ਦਾ ਭੁੱਲਗੀ ਆ,
ਵਿੱਚ ਕਲਯੁਗ ਦੇ ਉਹ ਰੁੱਲਗੀ ਆl
prince" ਦਿੱਲੀ ਦੇ ਚੁੱਪ ਕਰਜਾ ਕਿਉਂ ਭੇਤ ਵੱਡੇ ਤੂੰ ਖੋਲੇ,
ਮੰਨਦਾ ਹਾਂ ਤੂੰ ਬੇਸ਼ਕ ਸਭ ਇਹ ਸੱਚੇ ਬੋਲ ਹੀ ਬੋਲੇ,
ਯਾਰਾ ਇਹ ਕਲਯੁਗ ਹੈ ਭੈੜਾ ਇੱਥੇ ਦਿਲ ਕੋਈ ਨਾ ਡੋਲੇ,
ਹੀਰੇ ਵਰਗੇ ਦਿਲ ਵੀ ਜਾਦੇਂ ਪੈਰਾਂ ਦੇ ਵਿੱਚ ਰੋਲੇ,
ਉ ਵੀਰ ਮੇਰੇਆ ਜੁਗਨੀ..
ਵੀਰ ਮੇਰੇਆ ਜੁਗਨੀ ਖੁੱਲਗੀ ਆ,
ਜਿਹੜੀ ਨਾਮ ਸੱਜਣ ਦਾ ਭੁੱਲਗੀ ਆ,
ਵਿੱਚ ਕਲਯੁਗ ਦੇ ਉਹ ਰੁੱਲਗੀ ਆl