ਗੱਡੀ ਦਿਆ ਗਡ਼ਵਾਣੀਆਂ
ਗੱਡੀ ਹੌਲੀ ਹੌਲੀ ਛੇਡ਼ ਵੇ
ਇਨ੍ਹਾਂ ਰਾਹਾਂ ਦੇ ਡੂੰਘੇ ਡੂੰਘੇ ਪੰਧ ਵੇ
ਵੀਰਾਂ ਮਿਲਿਆਂ ਤੇ ਚਡ਼੍ਹ ਜਾਂਦੇ ਚੰਦ ਵੇ
ਭੈਣਾ ਮਿਲੀਆਂ ਤੇ ਪੈ ਜਾਂਦੀ ਠੰਡ ਵੇ
ਸਖੀਆਂ ਮਿਲੀਆਂ ਤੇ ਲੱਗ ਜਾਂਦਾ ਰੰਗ ਵੇ
ਕਿਤੇ ਮਿਲ ਜਾ ਨੀ ਮਾਏਂ ਭੋਲੀਏ
ਆਪਾਂ ਮਿਲੀਏ ਤਾਂ ਦੁੱਖ ਸੁਖ ਫੋਲੀਏ
ਤੈਨੂੰ ਹਾਏ ਨੀ ਵਿਛੋਡ਼ੇ ਦੀਏ ਰਾਤੇ